26ਜਦੋਂ ਤੁਹਾਡੇ ਉੱਤੇ ਬਿਪਤਾ ਆਵੇਗੀ ਤਾਂ ਮੈਂ ਹੱਸਾਂਗੀ ਜਦੋਂ ਬਿਪਤਾ ਤੁਹਾਡੇ ਉੱਤੇ ਆਵੇਗੀ ਤਾਂ ਮੈਂ ਮਜ਼ਾਕ ਕਰਾਂਗੀ,
27ਜਦੋਂ ਬਿਪਤਾ ਤੂਫਾਨ ਵਾਂਗ ਅਤੇ ਤਬਾਹੀ ਵਾਵਰੋਲੇ ਵਾਂਗ ਤੁਹਾਡੇ ਉੱਤੇ ਆਵੇਗੀ; ਜਦੋਂ ਕਸ਼ਟ ਅਤੇ ਮੁਸੀਬਤਾਂ ਤੁਹਾਡੇ ਉੱਤੇ ਭਾਰੀ ਹੋ ਜਾਣਗੀਆਂ।
28“ਉਸ ਵੇਲੇ ਉਹ ਮੈਨੂੰ ਪੁਕਾਰਣਗੇ ਪਰ ਮੈਂ ਉੱਤਰ ਨਾ ਦਿਆਂਗੀ; ਉਹ ਮਨ ਲਾ ਕੇ ਮੈਨੂੰ ਭਾਲਣਗੇ, ਪਰ ਮੈਂ ਉਨ੍ਹਾਂ ਨੂੰ ਨਾ ਲੱਭਾਂਗੀ,
29ਕਿਉਂਕਿ ਉਹਨਾਂ ਨੇ ਗਿਆਨ ਨਾਲ ਨਫ਼ਰਤ ਕੀਤੀ ਅਤੇ ਯਾਹਵੇਹ ਤੋਂ ਡਰਨਾ ਨਹੀਂ ਚੁਣਿਆ।
30ਕਿਉਂਕਿ ਉਹਨਾਂ ਨੇ ਮੇਰੀ ਸਲਾਹ ਨਹੀਂ ਮੰਨੀ ਅਤੇ ਮੇਰੀ ਝਿੜਕ ਨੂੰ ਠੁਕਰਾ ਦਿੱਤਾ,