ਕਹਾਉਤਾਂ 10

ਧਰਮੀ ਦੀ ਮਜ਼ਦੂਰੀ ਜੀਵਨ ਹੈ, ਪਰ ਦੁਸ਼ਟ ਦੀ ਕਮਾਈ ਪਾਪ ਅਤੇ ਮੌਤ ਹੈ।

Proverbs 10:16 (UKJV) The labour of the righteous tends to life: the fruit of the wicked to sin.

14ਬੁੱਧਵਾਨ ਗਿਆਨ ਨੂੰ ਸੰਭਾਲਦਾ ਹੈ, ਪਰ ਮੂਰਖ ਦਾ ਮੂੰਹ ਤਬਾਹੀ ਨੂੰ ਸੱਦਾ ਦਿੰਦਾ ਹੈ।

15ਅਮੀਰਾਂ ਦੀ ਦੌਲਤ ਉਹਨਾਂ ਦਾ ਗੜ੍ਹ ਵਾਲਾ ਸ਼ਹਿਰ ਹੈ, ਪਰ ਗਰੀਬੀ ਗਰੀਬਾਂ ਦੀ ਤਬਾਹੀ ਹੈ।

16ਧਰਮੀ ਦੀ ਮਜ਼ਦੂਰੀ ਜੀਵਨ ਹੈ, ਪਰ ਦੁਸ਼ਟ ਦੀ ਕਮਾਈ ਪਾਪ ਅਤੇ ਮੌਤ ਹੈ।

17ਜਿਹੜਾ ਸਿੱਖਿਆ ਨੂੰ ਮੰਨਦਾ ਹੈ ਉਹ ਜੀਉਣ ਦੇ ਰਾਹ ਉੱਤੇ ਹੈ, ਪਰ ਜਿਹੜਾ ਤਾੜਨਾ ਨੂੰ ਅਣਡਿੱਠ ਕਰਦਾ ਹੈ ਉਹ ਰਾਸਤੇ ਤੋਂ ਭਟਕਿਆ ਹੋਇਆ ਹੈ।

18ਜਿਹੜਾ ਨਫ਼ਰਤ ਨੂੰ ਲੁਕਾ ਰੱਖਦਾ ਹੈ ਉਹ ਝੂਠਾ ਹੈ ਅਤੇ ਜਿਹੜਾ ਨਿੰਦਿਆ ਕਰਦਾ ਹੈ ਉਹ ਮੂਰਖ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.