12ਨਫ਼ਰਤ ਝਗੜੇ ਨੂੰ ਭੜਕਾਉਂਦੀ ਹੈ, ਪਰ ਪਿਆਰ ਸਾਰੀਆਂ ਗ਼ਲਤੀਆਂ ਨੂੰ ਢੱਕ ਲੈਂਦਾ ਹੈ।
13ਸਿਆਣਪ ਸਮਝਦਾਰ ਦੇ ਬੁੱਲ੍ਹਾਂ ਉੱਤੇ ਪਾਈ ਜਾਂਦੀ ਹੈ, ਪਰ ਬੇਸਮਝ ਵਾਲੇ ਦੀ ਪਿੱਠ ਲਈ ਡੰਡਾ ਹੁੰਦਾ ਹੈ।
14ਬੁੱਧਵਾਨ ਗਿਆਨ ਨੂੰ ਸੰਭਾਲਦਾ ਹੈ, ਪਰ ਮੂਰਖ ਦਾ ਮੂੰਹ ਤਬਾਹੀ ਨੂੰ ਸੱਦਾ ਦਿੰਦਾ ਹੈ।
15ਅਮੀਰਾਂ ਦੀ ਦੌਲਤ ਉਹਨਾਂ ਦਾ ਗੜ੍ਹ ਵਾਲਾ ਸ਼ਹਿਰ ਹੈ, ਪਰ ਗਰੀਬੀ ਗਰੀਬਾਂ ਦੀ ਤਬਾਹੀ ਹੈ।
16ਧਰਮੀ ਦੀ ਮਜ਼ਦੂਰੀ ਜੀਵਨ ਹੈ, ਪਰ ਦੁਸ਼ਟ ਦੀ ਕਮਾਈ ਪਾਪ ਅਤੇ ਮੌਤ ਹੈ।