10ਜਿਹੜਾ ਮਨੁੱਖ ਅੱਖਾਂ ਮਟਕਾਉਂਦਾ ਹੈ ਉਹ ਦੁੱਖੀ ਹੁੰਦਾ ਹੈ, ਅਤੇ ਬਕਵਾਸ ਕਰਨ ਵਾਲਾ ਮੂਰਖ ਤਬਾਹ ਹੋ ਜਾਂਦਾ ਹੈ।
11ਧਰਮੀ ਦਾ ਮੂੰਹ ਜੀਵਨ ਦਾ ਸੋਤਾ ਹੈ, ਪਰ ਦੁਸ਼ਟ ਦਾ ਮੂੰਹ ਜ਼ੁਲਮ ਨੂੰ ਛੁਪਾਉਂਦਾ ਹੈ।
12ਨਫ਼ਰਤ ਝਗੜੇ ਨੂੰ ਭੜਕਾਉਂਦੀ ਹੈ, ਪਰ ਪਿਆਰ ਸਾਰੀਆਂ ਗ਼ਲਤੀਆਂ ਨੂੰ ਢੱਕ ਲੈਂਦਾ ਹੈ।
13ਸਿਆਣਪ ਸਮਝਦਾਰ ਦੇ ਬੁੱਲ੍ਹਾਂ ਉੱਤੇ ਪਾਈ ਜਾਂਦੀ ਹੈ, ਪਰ ਬੇਸਮਝ ਵਾਲੇ ਦੀ ਪਿੱਠ ਲਈ ਡੰਡਾ ਹੁੰਦਾ ਹੈ।
14ਬੁੱਧਵਾਨ ਗਿਆਨ ਨੂੰ ਸੰਭਾਲਦਾ ਹੈ, ਪਰ ਮੂਰਖ ਦਾ ਮੂੰਹ ਤਬਾਹੀ ਨੂੰ ਸੱਦਾ ਦਿੰਦਾ ਹੈ।