1ਸ਼ਲੋਮੋਨ ਦੀਆਂ ਕਹਾਉਤਾਂ: ਬੁੱਧਵਾਨ ਪੁੱਤਰ ਆਪਣੇ ਪਿਤਾ ਲਈ ਅਨੰਦ ਲਿਆਉਂਦਾ ਹੈ, ਪਰ ਮੂਰਖ ਪੁੱਤਰ ਆਪਣੀ ਮਾਂ ਲਈ ਦੁੱਖ ਛੱਡਦਾ ਹੈ।
2ਬਦੀ ਨਾਲ ਇਕੱਠਾ ਕੀਤੇ ਧਨ ਦਾ ਕੋਈ ਲਾਭ ਨਹੀਂ ਹੁੰਦਾ, ਪਰ ਧਰਮ ਮੌਤ ਤੋਂ ਬਚਾ ਲੈਦਾ ਹੈ।
3ਯਾਹਵੇਹ ਧਰਮੀ ਨੂੰ ਭੁੱਖਾ ਨਹੀਂ ਰਹਿਣ ਦਿੰਦਾ, ਪਰ ਉਹ ਦੁਸ਼ਟਾਂ ਦੀ ਲਾਲਸਾ ਨੂੰ ਨਾਕਾਮ ਕਰਦਾ ਹੈ।
4ਆਲਸੀ ਹੱਥ ਗਰੀਬ ਬਣਾਉਂਦਾ ਹੈ, ਪਰ ਮਿਹਨਤੀ ਹੱਥ ਧਨ ਲਿਆਉਂਦੇ ਹਨ।