ਕਹਾਉਤਾਂ 10

ਜਿਹੜਾ ਇਮਾਨਦਾਰੀ ਨਾਲ ਚੱਲਦਾ ਹੈ ਉਹ ਨਿਸ਼ਚਿਤ ਹੋ ਕੇ ਚੱਲਦਾ ਹੈ, ਪਰ ਜਿਹੜਾ ਟੇਢੇ ਰਾਹਾਂ ਉੱਤੇ ਚੱਲਦਾ ਹੈ ਉਹ ਫੜ ਲਿਆ ਜਾਵੇਗਾ।

Proverbs 10:9 (UKJV) He that walks uprightly walks surely: but he that perverts his ways shall be known.

7ਧਰਮੀ ਦੀ ਯਾਦ ਮੁਬਾਰਕ ਹੈ, ਪਰ ਦੁਸ਼ਟਾ ਦਾ ਨਾਮ ਮਿਟ ਜਾਵੇਗਾ।

8ਬੁੱਧਵਾਨ ਮਨ ਵਿੱਚ ਹੁਕਮ ਮੰਨਦਾ ਹੈ, ਪਰ ਬਕਵਾਸ ਕਰਨ ਵਾਲਾ ਮੂਰਖ ਤਬਾਹ ਹੋ ਜਾਂਦਾ ਹੈ।

9ਜਿਹੜਾ ਇਮਾਨਦਾਰੀ ਨਾਲ ਚੱਲਦਾ ਹੈ ਉਹ ਨਿਸ਼ਚਿਤ ਹੋ ਕੇ ਚੱਲਦਾ ਹੈ, ਪਰ ਜਿਹੜਾ ਟੇਢੇ ਰਾਹਾਂ ਉੱਤੇ ਚੱਲਦਾ ਹੈ ਉਹ ਫੜ ਲਿਆ ਜਾਵੇਗਾ।

10ਜਿਹੜਾ ਮਨੁੱਖ ਅੱਖਾਂ ਮਟਕਾਉਂਦਾ ਹੈ ਉਹ ਦੁੱਖੀ ਹੁੰਦਾ ਹੈ, ਅਤੇ ਬਕਵਾਸ ਕਰਨ ਵਾਲਾ ਮੂਰਖ ਤਬਾਹ ਹੋ ਜਾਂਦਾ ਹੈ।

11ਧਰਮੀ ਦਾ ਮੂੰਹ ਜੀਵਨ ਦਾ ਸੋਤਾ ਹੈ, ਪਰ ਦੁਸ਼ਟ ਦਾ ਮੂੰਹ ਜ਼ੁਲਮ ਨੂੰ ਛੁਪਾਉਂਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.