6ਬਰਕਤਾਂ ਧਰਮੀ ਦੇ ਸਿਰ ਦਾ ਤਾਜ ਹਨ, ਪਰ ਜ਼ੁਲਮ ਦੁਸ਼ਟਾ ਦੇ ਮੂੰਹ ਨੂੰ ਢੱਕ ਲੈਦਾ ਹੈ।
7ਧਰਮੀ ਦੀ ਯਾਦ ਮੁਬਾਰਕ ਹੈ, ਪਰ ਦੁਸ਼ਟਾ ਦਾ ਨਾਮ ਮਿਟ ਜਾਵੇਗਾ।
8ਬੁੱਧਵਾਨ ਮਨ ਵਿੱਚ ਹੁਕਮ ਮੰਨਦਾ ਹੈ, ਪਰ ਬਕਵਾਸ ਕਰਨ ਵਾਲਾ ਮੂਰਖ ਤਬਾਹ ਹੋ ਜਾਂਦਾ ਹੈ।
9ਜਿਹੜਾ ਇਮਾਨਦਾਰੀ ਨਾਲ ਚੱਲਦਾ ਹੈ ਉਹ ਨਿਸ਼ਚਿਤ ਹੋ ਕੇ ਚੱਲਦਾ ਹੈ, ਪਰ ਜਿਹੜਾ ਟੇਢੇ ਰਾਹਾਂ ਉੱਤੇ ਚੱਲਦਾ ਹੈ ਉਹ ਫੜ ਲਿਆ ਜਾਵੇਗਾ।
10ਜਿਹੜਾ ਮਨੁੱਖ ਅੱਖਾਂ ਮਟਕਾਉਂਦਾ ਹੈ ਉਹ ਦੁੱਖੀ ਹੁੰਦਾ ਹੈ, ਅਤੇ ਬਕਵਾਸ ਕਰਨ ਵਾਲਾ ਮੂਰਖ ਤਬਾਹ ਹੋ ਜਾਂਦਾ ਹੈ।