ਕਹਾਉਤਾਂ 11

ਜਦੋਂ ਧਰਮੀ ਖੁਸ਼ਹਾਲ ਹੁੰਦੇ ਹਨ ਤਾਂ ਸ਼ਹਿਰ ਖੁਸ਼ ਹੁੰਦਾ ਹੈ, ਜਦੋਂ ਦੁਸ਼ਟ ਨਾਸ ਹੋ ਜਾਂਦੇ ਹਨ ਤਾਂ ਜੈਕਾਰੇ ਗਜਦੇ ਹਨ।

Proverbs 11:10 (UKJV) When it goes well with the righteous, the city rejoices: and when the wicked perish, there is shouting.

8ਧਰਮੀ ਨੂੰ ਮੁਸੀਬਤ ਤੋਂ ਬਚਾਇਆ ਜਾਂਦਾ ਹੈ, ਪਰ ਦੁਸ਼ਟ ਉਸੇ ਵਿੱਚ ਫਸ ਜਾਂਦਾ ਹੈ।

9ਅਧਰਮੀ ਆਪਣੇ ਮੂੰਹ ਨਾਲ ਆਪਣੇ ਗੁਆਂਢੀਆਂ ਦਾ ਨਾਸ ਕਰਦੇ ਹਨ, ਪਰ ਧਰਮੀ ਗਿਆਨ ਦੇ ਰਾਹੀਂ ਬਚ ਜਾਂਦੇ ਹਨ।

10ਜਦੋਂ ਧਰਮੀ ਖੁਸ਼ਹਾਲ ਹੁੰਦੇ ਹਨ ਤਾਂ ਸ਼ਹਿਰ ਖੁਸ਼ ਹੁੰਦਾ ਹੈ, ਜਦੋਂ ਦੁਸ਼ਟ ਨਾਸ ਹੋ ਜਾਂਦੇ ਹਨ ਤਾਂ ਜੈਕਾਰੇ ਗਜਦੇ ਹਨ।

11ਨੇਕ ਦੀ ਬਰਕਤ ਨਾਲ ਸ਼ਹਿਰ ਉੱਚਾ ਹੁੰਦਾ ਹੈ, ਪਰ ਦੁਸ਼ਟ ਦੇ ਮੂੰਹ ਨਾਲ ਉਹ ਨਾਸ ਹੋ ਜਾਂਦਾ ਹੈ।

12ਜਿਹੜਾ ਆਪਣੇ ਗੁਆਂਢੀ ਦਾ ਮਜ਼ਾਕ ਉਡਾਵੇ ਉਸ ਨੂੰ ਕੋਈ ਸਮਝ ਨਹੀਂ, ਪਰ ਸਮਝ ਵਾਲਾ ਆਪਣੀ ਜ਼ਬਾਨ ਨੂੰ ਫੜੀ ਰੱਖਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.