7ਜਦ ਦੁਸ਼ਟ ਮਰਦਾ ਹੈ ਤਾਂ ਉਸਦੀ ਆਸ ਵੀ ਮਿਟ ਜਾਂਦੀ ਹੈ, ਉਹਨਾਂ ਦੀ ਸ਼ਕਤੀ ਦੇ ਸਾਰੇ ਵਾਅਦੇ ਵਿਅਰਥ ਜਾਂਦੇ ਹਨ।
8ਧਰਮੀ ਨੂੰ ਮੁਸੀਬਤ ਤੋਂ ਬਚਾਇਆ ਜਾਂਦਾ ਹੈ, ਪਰ ਦੁਸ਼ਟ ਉਸੇ ਵਿੱਚ ਫਸ ਜਾਂਦਾ ਹੈ।
9ਅਧਰਮੀ ਆਪਣੇ ਮੂੰਹ ਨਾਲ ਆਪਣੇ ਗੁਆਂਢੀਆਂ ਦਾ ਨਾਸ ਕਰਦੇ ਹਨ, ਪਰ ਧਰਮੀ ਗਿਆਨ ਦੇ ਰਾਹੀਂ ਬਚ ਜਾਂਦੇ ਹਨ।
10ਜਦੋਂ ਧਰਮੀ ਖੁਸ਼ਹਾਲ ਹੁੰਦੇ ਹਨ ਤਾਂ ਸ਼ਹਿਰ ਖੁਸ਼ ਹੁੰਦਾ ਹੈ, ਜਦੋਂ ਦੁਸ਼ਟ ਨਾਸ ਹੋ ਜਾਂਦੇ ਹਨ ਤਾਂ ਜੈਕਾਰੇ ਗਜਦੇ ਹਨ।
11ਨੇਕ ਦੀ ਬਰਕਤ ਨਾਲ ਸ਼ਹਿਰ ਉੱਚਾ ਹੁੰਦਾ ਹੈ, ਪਰ ਦੁਸ਼ਟ ਦੇ ਮੂੰਹ ਨਾਲ ਉਹ ਨਾਸ ਹੋ ਜਾਂਦਾ ਹੈ।