ਕਹਾਉਤਾਂ 12

ਜਿਹੜੇ ਆਪਣੀ ਜ਼ਮੀਨ ਵਿੱਚ ਕੰਮ ਕਰਦੇ ਹਨ, ਉਨ੍ਹਾਂ ਕੋਲ ਬਹੁਤ ਸਾਰਾ ਭੋਜਨ ਹੋਵੇਗਾ, ਪਰ ਜੋ ਕਲਪਨਾਵਾਂ ਦਾ ਪਿੱਛਾ ਕਰਦੇ ਹਨ ਉਹਨਾਂ ਨੂੰ ਕੋਈ ਸਮਝ ਨਹੀਂ ਹੈ।

Proverbs 12:11 (UKJV) He that tills his land shall be satisfied with bread: but he that follows vain persons is void of understanding.

9ਇੱਕ ਨੌਕਰ ਦੇ ਨਾਲ ਇੱਕ ਆਮ ਵਿਅਕਤੀ ਹੋਣਾ ਬਿਹਤਰ ਹੈ ਉਹ ਉਸ ਨਾਲੋਂ ਉੱਤਮ ਹੈ ਜੋ ਆਪਣੇ ਆਪ ਨੂੰ ਦਿਖਾਉਂਦਾ ਹੈ, ਪਰ ਖਾਣ ਲਈ ਰੋਟੀ ਵੀ ਨਹੀਂ।

10ਧਰਮੀ ਆਪਣੇ ਪਸ਼ੂਆਂ ਦੀਆਂ ਲੋੜਾਂ ਪੂਰੀਆਂ ਕਰਦੇ ਹਨ, ਪਰ ਦੁਸ਼ਟਾਂ ਦੇ ਚੰਗੇ ਕੰਮ ਬੇਰਹਿਮ ਹਨ।

11ਜਿਹੜੇ ਆਪਣੀ ਜ਼ਮੀਨ ਵਿੱਚ ਕੰਮ ਕਰਦੇ ਹਨ, ਉਨ੍ਹਾਂ ਕੋਲ ਬਹੁਤ ਸਾਰਾ ਭੋਜਨ ਹੋਵੇਗਾ, ਪਰ ਜੋ ਕਲਪਨਾਵਾਂ ਦਾ ਪਿੱਛਾ ਕਰਦੇ ਹਨ ਉਹਨਾਂ ਨੂੰ ਕੋਈ ਸਮਝ ਨਹੀਂ ਹੈ।

12ਦੁਸ਼ਟ ਦੁਸ਼ਟਾਂ ਦੇ ਗੜ੍ਹ ਨੂੰ ਲੋਚਦਾ ਹੈ, ਪਰ ਧਰਮੀ ਦੀ ਜੜ੍ਹ ਕਾਇਮ ਰਹਿੰਦੀ ਹੈ।

13ਦੁਸ਼ਟ ਆਪਣੀਆਂ ਪਾਪੀ ਗੱਲਾਂ ਵਿੱਚ ਫਸ ਜਾਂਦੇ ਹਨ, ਅਤੇ ਇਸ ਤਰ੍ਹਾਂ ਨਿਰਦੋਸ਼ ਮੁਸੀਬਤ ਤੋਂ ਬਚ ਜਾਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.