ਕਹਾਉਤਾਂ 12

ਬਿਨ੍ਹਾ ਸੋਚੇ ਸਮਝੇ ਬੋਲਣ ਵਾਲੇ ਦੀਆਂ ਗੱਲਾਂ ਤਲਵਾਰਾਂ ਵਾਂਗੂੰ ਵਿੰਨ੍ਹਦੀਆਂ ਹਨ, ਪਰ ਬੁੱਧਵਾਨ ਦੀ ਜ਼ਬਾਨ ਚੰਗਾ ਕਰਦੀ ਹੈ।

Proverbs 12:18 (UKJV) There is that speaks like the piercings of a sword: but the tongue of the wise is health.

16ਮੂਰਖ ਇੱਕ ਵਾਰੀ ਆਪਣਾ ਗੁੱਸਾ ਦਿਖਾਉਂਦੇ ਹਨ, ਪਰ ਸਿਆਣਾ ਅਪਮਾਨ ਨੂੰ ਨਜ਼ਰ ਅੰਦਾਜ਼ ਕਰਦਾ ਹੈ।

17ਇੱਕ ਇਮਾਨਦਾਰ ਗਵਾਹ ਸੱਚ ਬੋਲਦਾ ਹੈ, ਪਰ ਝੂਠਾ ਗਵਾਹ ਝੂਠ ਬੋਲਦਾ ਹੈ।

18ਬਿਨ੍ਹਾ ਸੋਚੇ ਸਮਝੇ ਬੋਲਣ ਵਾਲੇ ਦੀਆਂ ਗੱਲਾਂ ਤਲਵਾਰਾਂ ਵਾਂਗੂੰ ਵਿੰਨ੍ਹਦੀਆਂ ਹਨ, ਪਰ ਬੁੱਧਵਾਨ ਦੀ ਜ਼ਬਾਨ ਚੰਗਾ ਕਰਦੀ ਹੈ।

19ਸੱਚੇ ਬੁੱਲ੍ਹ ਸਦਾ ਟਿਕਦੇ ਹਨ, ਪਰ ਝੂਠੀ ਜੀਭ ਇੱਕ ਪਲ ਹੀ ਰਹਿੰਦੀ ਹੈ।

20ਬੁਰਿਆਈ ਦੀ ਸਾਜ਼ਿਸ਼ ਕਰਨ ਵਾਲਿਆਂ ਦੇ ਮਨ ਵਿੱਚ ਛਲ ਹੈ, ਪਰ ਸ਼ਾਂਤੀ ਦਾ ਪ੍ਰਚਾਰ ਕਰਨ ਵਾਲਿਆਂ ਦੇ ਮਨ ਵਿੱਚ ਅਨੰਦ ਹੁੰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.