ਕਹਾਉਤਾਂ 12

ਮੂਰਖ ਇੱਕ ਵਾਰੀ ਆਪਣਾ ਗੁੱਸਾ ਦਿਖਾਉਂਦੇ ਹਨ, ਪਰ ਸਿਆਣਾ ਅਪਮਾਨ ਨੂੰ ਨਜ਼ਰ ਅੰਦਾਜ਼ ਕਰਦਾ ਹੈ।

Proverbs 12:16 (UKJV) A fool's wrath is presently known: but a prudent man covers shame.

14ਲੋਕ ਆਪਣੇ ਬੁੱਲ੍ਹਾਂ ਦੇ ਫਲ ਤੋਂ ਚੰਗੀਆਂ ਵਸਤਾਂ ਨਾਲ ਭਰ ਜਾਂਦੇ ਹਨ, ਅਤੇ ਉਹਨਾਂ ਦੇ ਹੱਥਾਂ ਦਾ ਕੰਮ ਉਹਨਾਂ ਨੂੰ ਫਲ ਦਿੰਦਾ ਹੈ।

15ਮੂਰਖਾਂ ਦਾ ਰਾਹ ਉਹਨਾਂ ਨੂੰ ਠੀਕ ਲੱਗਦਾ ਹੈ, ਪਰ ਬੁੱਧਵਾਨ ਸਲਾਹ ਨੂੰ ਸੁਣਦੇ ਹਨ।

16ਮੂਰਖ ਇੱਕ ਵਾਰੀ ਆਪਣਾ ਗੁੱਸਾ ਦਿਖਾਉਂਦੇ ਹਨ, ਪਰ ਸਿਆਣਾ ਅਪਮਾਨ ਨੂੰ ਨਜ਼ਰ ਅੰਦਾਜ਼ ਕਰਦਾ ਹੈ।

17ਇੱਕ ਇਮਾਨਦਾਰ ਗਵਾਹ ਸੱਚ ਬੋਲਦਾ ਹੈ, ਪਰ ਝੂਠਾ ਗਵਾਹ ਝੂਠ ਬੋਲਦਾ ਹੈ।

18ਬਿਨ੍ਹਾ ਸੋਚੇ ਸਮਝੇ ਬੋਲਣ ਵਾਲੇ ਦੀਆਂ ਗੱਲਾਂ ਤਲਵਾਰਾਂ ਵਾਂਗੂੰ ਵਿੰਨ੍ਹਦੀਆਂ ਹਨ, ਪਰ ਬੁੱਧਵਾਨ ਦੀ ਜ਼ਬਾਨ ਚੰਗਾ ਕਰਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.