12ਦੁਸ਼ਟ ਦੁਸ਼ਟਾਂ ਦੇ ਗੜ੍ਹ ਨੂੰ ਲੋਚਦਾ ਹੈ, ਪਰ ਧਰਮੀ ਦੀ ਜੜ੍ਹ ਕਾਇਮ ਰਹਿੰਦੀ ਹੈ।
13ਦੁਸ਼ਟ ਆਪਣੀਆਂ ਪਾਪੀ ਗੱਲਾਂ ਵਿੱਚ ਫਸ ਜਾਂਦੇ ਹਨ, ਅਤੇ ਇਸ ਤਰ੍ਹਾਂ ਨਿਰਦੋਸ਼ ਮੁਸੀਬਤ ਤੋਂ ਬਚ ਜਾਂਦੇ ਹਨ।
14ਲੋਕ ਆਪਣੇ ਬੁੱਲ੍ਹਾਂ ਦੇ ਫਲ ਤੋਂ ਚੰਗੀਆਂ ਵਸਤਾਂ ਨਾਲ ਭਰ ਜਾਂਦੇ ਹਨ, ਅਤੇ ਉਹਨਾਂ ਦੇ ਹੱਥਾਂ ਦਾ ਕੰਮ ਉਹਨਾਂ ਨੂੰ ਫਲ ਦਿੰਦਾ ਹੈ।
15ਮੂਰਖਾਂ ਦਾ ਰਾਹ ਉਹਨਾਂ ਨੂੰ ਠੀਕ ਲੱਗਦਾ ਹੈ, ਪਰ ਬੁੱਧਵਾਨ ਸਲਾਹ ਨੂੰ ਸੁਣਦੇ ਹਨ।
16ਮੂਰਖ ਇੱਕ ਵਾਰੀ ਆਪਣਾ ਗੁੱਸਾ ਦਿਖਾਉਂਦੇ ਹਨ, ਪਰ ਸਿਆਣਾ ਅਪਮਾਨ ਨੂੰ ਨਜ਼ਰ ਅੰਦਾਜ਼ ਕਰਦਾ ਹੈ।