22ਯਾਹਵੇਹ ਝੂਠੇ ਬੁੱਲ੍ਹਾਂ ਨੂੰ ਨਫ਼ਰਤ ਕਰਦਾ ਹੈ, ਪਰ ਉਹ ਭਰੋਸੇਮੰਦ ਲੋਕਾਂ ਵਿੱਚ ਪ੍ਰਸੰਨ ਹੁੰਦਾ ਹੈ।
23ਸਿਆਣਾ ਆਪਣਾ ਗਿਆਨ ਆਪਣੇ ਕੋਲ ਰੱਖਦਾ ਹੈ, ਪਰ ਮੂਰਖ ਦਾ ਮਨ ਮੂਰਖਤਾ ਦਾ ਪ੍ਰਚਾਰ ਕਰਦਾ ਹੈ।
24ਮਿਹਨਤੀ ਹੱਥ ਰਾਜ ਕਰਨਗੇ, ਪਰ ਆਲਸੀ ਨੂੰ ਮਜ਼ਬੂਰੀ ਵਿੱਚ ਮਜ਼ਦੂਰੀ ਕਰਨੀ ਪੈਂਦੀ ਹੈ।
25ਚਿੰਤਾ ਦਿਲ ਉੱਤੇ ਭਾਰ ਪਾਉਂਦੀ ਹੈ, ਪਰ ਇੱਕ ਪਿਆਰਾ ਸ਼ਬਦ ਇਸ ਨੂੰ ਖੁਸ਼ ਕਰਦਾ ਹੈ।
26ਧਰਮੀ ਆਪਣੇ ਮਿੱਤਰਾਂ ਨੂੰ ਧਿਆਨ ਨਾਲ ਚੁਣਦੇ ਹਨ, ਪਰ ਦੁਸ਼ਟਾਂ ਦਾ ਰਾਹ ਉਹਨਾਂ ਨੂੰ ਕੁਰਾਹੇ ਪਾਉਂਦਾ ਹੈ।