ਕਹਾਉਤਾਂ 12

ਚਿੰਤਾ ਦਿਲ ਉੱਤੇ ਭਾਰ ਪਾਉਂਦੀ ਹੈ, ਪਰ ਇੱਕ ਪਿਆਰਾ ਸ਼ਬਦ ਇਸ ਨੂੰ ਖੁਸ਼ ਕਰਦਾ ਹੈ।

Proverbs 12:25 (UKJV) Heaviness in the heart of man makes it stoop: but a good word makes it glad.

23ਸਿਆਣਾ ਆਪਣਾ ਗਿਆਨ ਆਪਣੇ ਕੋਲ ਰੱਖਦਾ ਹੈ, ਪਰ ਮੂਰਖ ਦਾ ਮਨ ਮੂਰਖਤਾ ਦਾ ਪ੍ਰਚਾਰ ਕਰਦਾ ਹੈ।

24ਮਿਹਨਤੀ ਹੱਥ ਰਾਜ ਕਰਨਗੇ, ਪਰ ਆਲਸੀ ਨੂੰ ਮਜ਼ਬੂਰੀ ਵਿੱਚ ਮਜ਼ਦੂਰੀ ਕਰਨੀ ਪੈਂਦੀ ਹੈ।

25ਚਿੰਤਾ ਦਿਲ ਉੱਤੇ ਭਾਰ ਪਾਉਂਦੀ ਹੈ, ਪਰ ਇੱਕ ਪਿਆਰਾ ਸ਼ਬਦ ਇਸ ਨੂੰ ਖੁਸ਼ ਕਰਦਾ ਹੈ।

26ਧਰਮੀ ਆਪਣੇ ਮਿੱਤਰਾਂ ਨੂੰ ਧਿਆਨ ਨਾਲ ਚੁਣਦੇ ਹਨ, ਪਰ ਦੁਸ਼ਟਾਂ ਦਾ ਰਾਹ ਉਹਨਾਂ ਨੂੰ ਕੁਰਾਹੇ ਪਾਉਂਦਾ ਹੈ।

27ਆਲਸੀ ਕੋਲ ਪਕਾਉਣ ਲਈ ਕੁਝ ਨਹੀਂ ਹੁੰਦਾ, ਪਰ ਮਿਹਨਤੀ ਹਰ ਚੀਜ਼ ਦੀ ਵਰਤੋਂ ਕਰਦੇ ਹਨ ਜੋ ਉਹ ਲੱਭਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.