20ਬੁਰਿਆਈ ਦੀ ਸਾਜ਼ਿਸ਼ ਕਰਨ ਵਾਲਿਆਂ ਦੇ ਮਨ ਵਿੱਚ ਛਲ ਹੈ, ਪਰ ਸ਼ਾਂਤੀ ਦਾ ਪ੍ਰਚਾਰ ਕਰਨ ਵਾਲਿਆਂ ਦੇ ਮਨ ਵਿੱਚ ਅਨੰਦ ਹੁੰਦਾ ਹੈ।
21ਧਰਮੀ ਉੱਤੇ ਕੋਈ ਬਿਪਤਾ ਨਹੀਂ ਆਉਂਦੀ, ਪਰ ਦੁਸ਼ਟਾਂ ਦੁੱਖ ਨਾਲ ਭਰੇ ਰਹਿੰਦੇ ਹੈ।
22ਯਾਹਵੇਹ ਝੂਠੇ ਬੁੱਲ੍ਹਾਂ ਨੂੰ ਨਫ਼ਰਤ ਕਰਦਾ ਹੈ, ਪਰ ਉਹ ਭਰੋਸੇਮੰਦ ਲੋਕਾਂ ਵਿੱਚ ਪ੍ਰਸੰਨ ਹੁੰਦਾ ਹੈ।
23ਸਿਆਣਾ ਆਪਣਾ ਗਿਆਨ ਆਪਣੇ ਕੋਲ ਰੱਖਦਾ ਹੈ, ਪਰ ਮੂਰਖ ਦਾ ਮਨ ਮੂਰਖਤਾ ਦਾ ਪ੍ਰਚਾਰ ਕਰਦਾ ਹੈ।
24ਮਿਹਨਤੀ ਹੱਥ ਰਾਜ ਕਰਨਗੇ, ਪਰ ਆਲਸੀ ਨੂੰ ਮਜ਼ਬੂਰੀ ਵਿੱਚ ਮਜ਼ਦੂਰੀ ਕਰਨੀ ਪੈਂਦੀ ਹੈ।