3ਬੁਰਾਈ ਨਾਲ ਕੋਈ ਕਾਇਮ ਨਹੀਂ ਹੋ ਸਕਦਾ, ਪਰ ਧਰਮੀ ਦੀ ਜੜ੍ਹ ਕਦੀ ਪੁੱਟੀ ਨਹੀਂ ਜਾਵੇਗੀ।
4ਨੇਕ ਚਰਿੱਤਰ ਵਾਲੀ ਪਤਨੀ ਆਪਣੇ ਪਤੀ ਦਾ ਤਾਜ ਹੈ, ਪਰ ਘਿਣਾਉਣੀ ਪਤਨੀ ਉਸ ਦੀਆਂ ਹੱਡੀਆਂ ਦਾ ਸਾੜਾ ਹੈ।
5ਧਰਮੀ ਦੀਆਂ ਯੋਜਨਾਵਾਂ ਨਿਆਂ ਵਾਲੀਆਂ ਹਨ, ਪਰ ਦੁਸ਼ਟ ਦੀ ਸਲਾਹ ਧੋਖਾ ਦੇਣ ਵਾਲੀ ਹੈ।
6ਦੁਸ਼ਟ ਦੇ ਬਚਨ ਲਹੂ ਦੀ ਉਡੀਕ ਵਿੱਚ ਪਏ ਰਹਿੰਦੇ ਹਨ, ਪਰ ਨੇਕ ਦੀ ਗੱਲ ਉਹਨਾਂ ਨੂੰ ਬਚਾਉਂਦੀ ਹੈ।
7ਦੁਸ਼ਟ ਉਜਾੜ ਦਿੱਤੇ ਜਾਂਦੇ ਹਨ ਅਤੇ ਉਹ ਹੋਰ ਨਹੀਂ ਰਹਿੰਦੇ, ਪਰ ਧਰਮੀ ਦਾ ਘਰ ਸਥਿਰ ਰਹਿੰਦਾ ਹੈ।