5ਧਰਮੀ ਦੀਆਂ ਯੋਜਨਾਵਾਂ ਨਿਆਂ ਵਾਲੀਆਂ ਹਨ, ਪਰ ਦੁਸ਼ਟ ਦੀ ਸਲਾਹ ਧੋਖਾ ਦੇਣ ਵਾਲੀ ਹੈ।
6ਦੁਸ਼ਟ ਦੇ ਬਚਨ ਲਹੂ ਦੀ ਉਡੀਕ ਵਿੱਚ ਪਏ ਰਹਿੰਦੇ ਹਨ, ਪਰ ਨੇਕ ਦੀ ਗੱਲ ਉਹਨਾਂ ਨੂੰ ਬਚਾਉਂਦੀ ਹੈ।
7ਦੁਸ਼ਟ ਉਜਾੜ ਦਿੱਤੇ ਜਾਂਦੇ ਹਨ ਅਤੇ ਉਹ ਹੋਰ ਨਹੀਂ ਰਹਿੰਦੇ, ਪਰ ਧਰਮੀ ਦਾ ਘਰ ਸਥਿਰ ਰਹਿੰਦਾ ਹੈ।
8ਮਨੁੱਖ ਦੀ ਪ੍ਰਸੰਸ਼ਾ ਉਸਦੀ ਬੁੱਧ ਦੇ ਅਨੁਸਾਰ ਹੁੰਦੀ ਹੈ, ਅਤੇ ਵਿਗੜੇ ਹੋਏ ਮਨ ਵਾਲੇ ਨੂੰ ਤੁੱਛ ਜਾਣਿਆ ਜਾਂਦਾ ਹੈ।
9ਇੱਕ ਨੌਕਰ ਦੇ ਨਾਲ ਇੱਕ ਆਮ ਵਿਅਕਤੀ ਹੋਣਾ ਬਿਹਤਰ ਹੈ ਉਹ ਉਸ ਨਾਲੋਂ ਉੱਤਮ ਹੈ ਜੋ ਆਪਣੇ ਆਪ ਨੂੰ ਦਿਖਾਉਂਦਾ ਹੈ, ਪਰ ਖਾਣ ਲਈ ਰੋਟੀ ਵੀ ਨਹੀਂ।