15ਭੋਲੇ ਲੋਕ ਹਰ ਇੱਕ ਗੱਲ ਨੂੰ ਸੱਚ ਮੰਨਦੇ ਹਨ, ਪਰ ਸਿਆਣਾ ਆਪਣੇ ਕਦਮਾਂ ਵੱਲ ਧਿਆਨ ਦਿੰਦਾ ਹੈ।
16ਬੁੱਧਵਾਨ ਯਾਹਵੇਹ ਤੋਂ ਡਰਦਾ ਹੈ ਅਤੇ ਬੁਰਿਆਈ ਤੋਂ ਦੂਰ ਰਹਿੰਦਾ ਹੈ, ਪਰ ਮੂਰਖ ਗਰਮ ਹੈ ਅਤੇ ਫਿਰ ਵੀ ਸੁਰੱਖਿਅਤ ਮਹਿਸੂਸ ਕਰਦਾ ਹੈ।
17ਇੱਕ ਜਲਦੀ ਗੁੱਸਾ ਕਰਨ ਵਾਲਾ ਮਨੁੱਖ ਮੂਰਖਤਾ ਭਰਿਆ ਕੰਮ ਕਰਦਾ ਹੈ, ਅਤੇ ਬੁਰੀਆਂ ਯੋਜਨਾਵਾਂ ਬਣਾਉਣ ਵਾਲੇ ਨੂੰ ਨਫ਼ਰਤ ਕੀਤੀ ਜਾਂਦੀ ਹੈ।
18ਭੋਲੇ ਲੋਕ ਮੂਰਖਤਾ ਦੇ ਵਾਰਸ ਹਨ, ਪਰ ਸਿਆਣਿਆ ਨੂੰ ਗਿਆਨ ਦਾ ਤਾਜ ਦਿੱਤਾ ਜਾਂਦਾ ਹੈ।
19ਬੁਰੇ ਲੋਕ ਭਲਿਆ ਦੇ ਅੱਗੇ, ਅਤੇ ਦੁਸ਼ਟ ਧਰਮੀਆਂ ਦੇ ਬੂਹੇ ਅੱਗੇ ਝੁਕਦੇ ਹਨ।