19ਬੁਰੇ ਲੋਕ ਭਲਿਆ ਦੇ ਅੱਗੇ, ਅਤੇ ਦੁਸ਼ਟ ਧਰਮੀਆਂ ਦੇ ਬੂਹੇ ਅੱਗੇ ਝੁਕਦੇ ਹਨ।
20ਗਰੀਬ ਆਪਣੇ ਗੁਆਂਢੀ ਤੋਂ ਵੀ ਦੂਰ ਰਹਿੰਦੇ ਹਨ, ਪਰ ਅਮੀਰਾਂ ਦੇ ਬਹੁਤ ਸਾਰੇ ਮਿੱਤਰ ਹੁੰਦੇ ਹਨ।
21ਆਪਣੇ ਗੁਆਂਢੀ ਨੂੰ ਤੁੱਛ ਜਾਣਨਾ ਪਾਪ ਹੈ, ਪਰ ਮੁਬਾਰਕ ਹੈ ਉਹ ਜਿਹੜਾ ਲੋੜਵੰਦਾਂ ਉੱਤੇ ਦਯਾ ਕਰਦਾ ਹੈ।
22ਭਲਾ, ਬੁਰਿਆਈ ਦੀ ਸਾਜਿਸ਼ ਕਰਨ ਵਾਲੇ ਕੁਰਾਹੇ ਨਹੀਂ ਪੈ ਜਾਂਦੇ? ਪਰ ਜਿਹੜੇ ਚੰਗੇ ਕੰਮ ਦੀ ਯੋਜਨਾ ਬਣਾਉਂਦੇ ਹਨ, ਉਹ ਪਿਆਰ ਅਤੇ ਵਫ਼ਾਦਾਰੀ ਪਾਉਂਦੇ ਹਨ।
23ਮਿਹਨਤ ਦਾ ਲਾਭ ਹੁੰਦਾ ਹੈ, ਪਰ ਫਾਲਤੂ ਗੱਲਾਂ ਗਰੀਬੀ ਵੱਲ ਲੈ ਜਾਂਦੀਆਂ ਹਨ।