ਕਹਾਉਤਾਂ 14

ਭਲਾ, ਬੁਰਿਆਈ ਦੀ ਸਾਜਿਸ਼ ਕਰਨ ਵਾਲੇ ਕੁਰਾਹੇ ਨਹੀਂ ਪੈ ਜਾਂਦੇ? ਪਰ ਜਿਹੜੇ ਚੰਗੇ ਕੰਮ ਦੀ ਯੋਜਨਾ ਬਣਾਉਂਦੇ ਹਨ, ਉਹ ਪਿਆਰ ਅਤੇ ਵਫ਼ਾਦਾਰੀ ਪਾਉਂਦੇ ਹਨ।

Proverbs 14:22 (UKJV) Do they not go astray that devise evil? but mercy and truth shall be to them that devise good.

20ਗਰੀਬ ਆਪਣੇ ਗੁਆਂਢੀ ਤੋਂ ਵੀ ਦੂਰ ਰਹਿੰਦੇ ਹਨ, ਪਰ ਅਮੀਰਾਂ ਦੇ ਬਹੁਤ ਸਾਰੇ ਮਿੱਤਰ ਹੁੰਦੇ ਹਨ।

21ਆਪਣੇ ਗੁਆਂਢੀ ਨੂੰ ਤੁੱਛ ਜਾਣਨਾ ਪਾਪ ਹੈ, ਪਰ ਮੁਬਾਰਕ ਹੈ ਉਹ ਜਿਹੜਾ ਲੋੜਵੰਦਾਂ ਉੱਤੇ ਦਯਾ ਕਰਦਾ ਹੈ।

22ਭਲਾ, ਬੁਰਿਆਈ ਦੀ ਸਾਜਿਸ਼ ਕਰਨ ਵਾਲੇ ਕੁਰਾਹੇ ਨਹੀਂ ਪੈ ਜਾਂਦੇ? ਪਰ ਜਿਹੜੇ ਚੰਗੇ ਕੰਮ ਦੀ ਯੋਜਨਾ ਬਣਾਉਂਦੇ ਹਨ, ਉਹ ਪਿਆਰ ਅਤੇ ਵਫ਼ਾਦਾਰੀ ਪਾਉਂਦੇ ਹਨ।

23ਮਿਹਨਤ ਦਾ ਲਾਭ ਹੁੰਦਾ ਹੈ, ਪਰ ਫਾਲਤੂ ਗੱਲਾਂ ਗਰੀਬੀ ਵੱਲ ਲੈ ਜਾਂਦੀਆਂ ਹਨ।

24ਬੁੱਧਵਾਨਾਂ ਦੀ ਦੌਲਤ ਉਹਨਾਂ ਦਾ ਮੁਕਟ ਹੈ, ਪਰ ਮੂਰਖਾਂ ਦੀ ਮੂਰਖਤਾ ਨਿਰੀ ਮੂਰਖਤਾਈ ਹੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.