21ਆਪਣੇ ਗੁਆਂਢੀ ਨੂੰ ਤੁੱਛ ਜਾਣਨਾ ਪਾਪ ਹੈ, ਪਰ ਮੁਬਾਰਕ ਹੈ ਉਹ ਜਿਹੜਾ ਲੋੜਵੰਦਾਂ ਉੱਤੇ ਦਯਾ ਕਰਦਾ ਹੈ।
22ਭਲਾ, ਬੁਰਿਆਈ ਦੀ ਸਾਜਿਸ਼ ਕਰਨ ਵਾਲੇ ਕੁਰਾਹੇ ਨਹੀਂ ਪੈ ਜਾਂਦੇ? ਪਰ ਜਿਹੜੇ ਚੰਗੇ ਕੰਮ ਦੀ ਯੋਜਨਾ ਬਣਾਉਂਦੇ ਹਨ, ਉਹ ਪਿਆਰ ਅਤੇ ਵਫ਼ਾਦਾਰੀ ਪਾਉਂਦੇ ਹਨ।
23ਮਿਹਨਤ ਦਾ ਲਾਭ ਹੁੰਦਾ ਹੈ, ਪਰ ਫਾਲਤੂ ਗੱਲਾਂ ਗਰੀਬੀ ਵੱਲ ਲੈ ਜਾਂਦੀਆਂ ਹਨ।
24ਬੁੱਧਵਾਨਾਂ ਦੀ ਦੌਲਤ ਉਹਨਾਂ ਦਾ ਮੁਕਟ ਹੈ, ਪਰ ਮੂਰਖਾਂ ਦੀ ਮੂਰਖਤਾ ਨਿਰੀ ਮੂਰਖਤਾਈ ਹੀ ਹੈ।
25ਇੱਕ ਸੱਚਾ ਗਵਾਹ ਜਾਨ ਬਚਾਉਂਦਾ ਹੈ, ਪਰ ਝੂਠਾ ਗਵਾਹ ਧੋਖੇਬਾਜ਼ ਹੈ।