ਕਹਾਉਤਾਂ 14

ਧੀਰਜ ਰੱਖਣ ਵਾਲੇ ਕੋਲ ਬਹੁਤ ਸਮਝ ਹੈ, ਪਰ ਜੋ ਕ੍ਰੋਧ ਕਰਨ ਵਾਲਾ ਹੈ ਉਹ ਮੂਰਖਤਾ ਦਾ ਪ੍ਰਦਰਸ਼ਨ ਕਰਦਾ ਹੈ।

Proverbs 14:29 (UKJV) He that is slow to wrath is of great understanding: but he that is hasty of spirit exalts folly.

27ਯਾਹਵੇਹ ਦਾ ਡਰ ਜੀਵਨ ਦਾ ਸੋਤਾ ਹੈ, ਜੋ ਇੱਕ ਵਿਅਕਤੀ ਨੂੰ ਮੌਤ ਦੇ ਫੰਦਿਆਂ ਵਿੱਚੋਂ ਮੋੜਦਾ ਹੈ।

28ਵੱਡੀ ਆਬਾਦੀ ਰਾਜੇ ਦੀ ਸ਼ਾਨ ਹੈ, ਪਰ ਪਰਜਾ ਤੋਂ ਬਿਨਾਂ ਇੱਕ ਰਾਜਕੁਮਾਰ ਬਰਬਾਦ ਹੋ ਜਾਂਦਾ ਹੈ।

29ਧੀਰਜ ਰੱਖਣ ਵਾਲੇ ਕੋਲ ਬਹੁਤ ਸਮਝ ਹੈ, ਪਰ ਜੋ ਕ੍ਰੋਧ ਕਰਨ ਵਾਲਾ ਹੈ ਉਹ ਮੂਰਖਤਾ ਦਾ ਪ੍ਰਦਰਸ਼ਨ ਕਰਦਾ ਹੈ।

30ਸ਼ਾਂਤੀ ਵਾਲਾ ਦਿਲ ਸਰੀਰ ਨੂੰ ਜੀਵਨ ਦਿੰਦਾ ਹੈ, ਪਰ ਈਰਖਾ ਹੱਡੀਆਂ ਨੂੰ ਸਾੜਦੀ ਹੈ।

31ਜਿਹੜਾ ਗਰੀਬਾਂ ਉੱਤੇ ਜ਼ੁਲਮ ਕਰਦਾ ਹੈ ਉਹ ਆਪਣੇ ਸਿਰਜਣਹਾਰ ਨੂੰ ਨਫ਼ਰਤ ਕਰਦਾ ਹੈ, ਪਰ ਜਿਹੜਾ ਲੋੜਵੰਦਾਂ ਉੱਤੇ ਦਯਾ ਕਰਦਾ ਹੈ ਉਹ ਪਰਮੇਸ਼ਵਰ ਦਾ ਆਦਰ ਕਰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.