ਕਹਾਉਤਾਂ 14

ਜਿਹੜਾ ਗਰੀਬਾਂ ਉੱਤੇ ਜ਼ੁਲਮ ਕਰਦਾ ਹੈ ਉਹ ਆਪਣੇ ਸਿਰਜਣਹਾਰ ਨੂੰ ਨਫ਼ਰਤ ਕਰਦਾ ਹੈ, ਪਰ ਜਿਹੜਾ ਲੋੜਵੰਦਾਂ ਉੱਤੇ ਦਯਾ ਕਰਦਾ ਹੈ ਉਹ ਪਰਮੇਸ਼ਵਰ ਦਾ ਆਦਰ ਕਰਦਾ ਹੈ।

Proverbs 14:31 (UKJV) He that oppresses the poor reproaches his Maker: but he that honors him has mercy on the poor.

29ਧੀਰਜ ਰੱਖਣ ਵਾਲੇ ਕੋਲ ਬਹੁਤ ਸਮਝ ਹੈ, ਪਰ ਜੋ ਕ੍ਰੋਧ ਕਰਨ ਵਾਲਾ ਹੈ ਉਹ ਮੂਰਖਤਾ ਦਾ ਪ੍ਰਦਰਸ਼ਨ ਕਰਦਾ ਹੈ।

30ਸ਼ਾਂਤੀ ਵਾਲਾ ਦਿਲ ਸਰੀਰ ਨੂੰ ਜੀਵਨ ਦਿੰਦਾ ਹੈ, ਪਰ ਈਰਖਾ ਹੱਡੀਆਂ ਨੂੰ ਸਾੜਦੀ ਹੈ।

31ਜਿਹੜਾ ਗਰੀਬਾਂ ਉੱਤੇ ਜ਼ੁਲਮ ਕਰਦਾ ਹੈ ਉਹ ਆਪਣੇ ਸਿਰਜਣਹਾਰ ਨੂੰ ਨਫ਼ਰਤ ਕਰਦਾ ਹੈ, ਪਰ ਜਿਹੜਾ ਲੋੜਵੰਦਾਂ ਉੱਤੇ ਦਯਾ ਕਰਦਾ ਹੈ ਉਹ ਪਰਮੇਸ਼ਵਰ ਦਾ ਆਦਰ ਕਰਦਾ ਹੈ।

32ਜਦੋਂ ਬਿਪਤਾ ਆਉਂਦੀ ਹੈ ਤਾਂ ਦੁਸ਼ਟ ਹੇਠਾਂ ਲਿਆਏ ਜਾਂਦੇ ਹਨ, ਪਰ ਧਰਮੀ ਮੌਤ ਵਿੱਚ ਵੀ ਪਰਮੇਸ਼ਵਰ ਦੀ ਸ਼ਰਨ ਲੈਂਦੇ ਹਨ।

33ਸਿਆਣਪ ਬੁੱਧਵਾਨ ਦੇ ਦਿਲ ਵਿੱਚ ਵੱਸਦੀ ਹੈ ਮੂਰਖਾਂ ਦੇ ਅੰਦਰ ਜੋ ਕੁਝ ਹੁੰਦਾ ਹੈ ਪ੍ਰਗਟ ਹੋ ਜਾਂਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.