30ਸ਼ਾਂਤੀ ਵਾਲਾ ਦਿਲ ਸਰੀਰ ਨੂੰ ਜੀਵਨ ਦਿੰਦਾ ਹੈ, ਪਰ ਈਰਖਾ ਹੱਡੀਆਂ ਨੂੰ ਸਾੜਦੀ ਹੈ।
31ਜਿਹੜਾ ਗਰੀਬਾਂ ਉੱਤੇ ਜ਼ੁਲਮ ਕਰਦਾ ਹੈ ਉਹ ਆਪਣੇ ਸਿਰਜਣਹਾਰ ਨੂੰ ਨਫ਼ਰਤ ਕਰਦਾ ਹੈ, ਪਰ ਜਿਹੜਾ ਲੋੜਵੰਦਾਂ ਉੱਤੇ ਦਯਾ ਕਰਦਾ ਹੈ ਉਹ ਪਰਮੇਸ਼ਵਰ ਦਾ ਆਦਰ ਕਰਦਾ ਹੈ।
32ਜਦੋਂ ਬਿਪਤਾ ਆਉਂਦੀ ਹੈ ਤਾਂ ਦੁਸ਼ਟ ਹੇਠਾਂ ਲਿਆਏ ਜਾਂਦੇ ਹਨ, ਪਰ ਧਰਮੀ ਮੌਤ ਵਿੱਚ ਵੀ ਪਰਮੇਸ਼ਵਰ ਦੀ ਸ਼ਰਨ ਲੈਂਦੇ ਹਨ।
33ਸਿਆਣਪ ਬੁੱਧਵਾਨ ਦੇ ਦਿਲ ਵਿੱਚ ਵੱਸਦੀ ਹੈ ਮੂਰਖਾਂ ਦੇ ਅੰਦਰ ਜੋ ਕੁਝ ਹੁੰਦਾ ਹੈ ਪ੍ਰਗਟ ਹੋ ਜਾਂਦਾ ਹੈ।
34ਧਾਰਮਿਕਤਾ ਕੌਮ ਨੂੰ ਉੱਚਾ ਕਰਦੀ ਹੈ, ਪਰ ਪਾਪ ਕਿਸੇ ਸਮਾਜ ਨੂੰ ਦੋਸ਼ੀ ਠਹਿਰਾਉਂਦਾ ਹੈ।