ਕਹਾਉਤਾਂ 14

ਯਾਹਵੇਹ ਦਾ ਡਰ ਜੀਵਨ ਦਾ ਸੋਤਾ ਹੈ, ਜੋ ਇੱਕ ਵਿਅਕਤੀ ਨੂੰ ਮੌਤ ਦੇ ਫੰਦਿਆਂ ਵਿੱਚੋਂ ਮੋੜਦਾ ਹੈ।

Proverbs 14:27 (UKJV) The fear of the LORD is a fountain of life, to depart from the snares of death.

25ਇੱਕ ਸੱਚਾ ਗਵਾਹ ਜਾਨ ਬਚਾਉਂਦਾ ਹੈ, ਪਰ ਝੂਠਾ ਗਵਾਹ ਧੋਖੇਬਾਜ਼ ਹੈ।

26ਜੋ ਕੋਈ ਯਾਹਵੇਹ ਤੋਂ ਡਰਦਾ ਹੈ ਇੱਕ ਸੁਰੱਖਿਅਤ ਕਿਲ੍ਹਾ ਹੈ, ਅਤੇ ਉਹ ਉਹਨਾਂ ਦੇ ਬੱਚਿਆਂ ਲਈ ਪਨਾਹ ਹੋਵੇਗੀ।

27ਯਾਹਵੇਹ ਦਾ ਡਰ ਜੀਵਨ ਦਾ ਸੋਤਾ ਹੈ, ਜੋ ਇੱਕ ਵਿਅਕਤੀ ਨੂੰ ਮੌਤ ਦੇ ਫੰਦਿਆਂ ਵਿੱਚੋਂ ਮੋੜਦਾ ਹੈ।

28ਵੱਡੀ ਆਬਾਦੀ ਰਾਜੇ ਦੀ ਸ਼ਾਨ ਹੈ, ਪਰ ਪਰਜਾ ਤੋਂ ਬਿਨਾਂ ਇੱਕ ਰਾਜਕੁਮਾਰ ਬਰਬਾਦ ਹੋ ਜਾਂਦਾ ਹੈ।

29ਧੀਰਜ ਰੱਖਣ ਵਾਲੇ ਕੋਲ ਬਹੁਤ ਸਮਝ ਹੈ, ਪਰ ਜੋ ਕ੍ਰੋਧ ਕਰਨ ਵਾਲਾ ਹੈ ਉਹ ਮੂਰਖਤਾ ਦਾ ਪ੍ਰਦਰਸ਼ਨ ਕਰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.