10ਸਖ਼ਤ ਅਨੁਸ਼ਾਸਨ ਹਰ ਉਸ ਵਿਅਕਤੀ ਦੀ ਉਡੀਕ ਕਰਦਾ ਹੈ ਜੋ ਰਾਹ ਛੱਡਦਾ ਹੈ; ਜਿਹੜਾ ਤਾੜਨਾ ਨੂੰ ਨਫ਼ਰਤ ਕਰਦਾ ਹੈ ਉਹ ਮਰ ਜਾਵੇਗਾ।
11ਮੌਤ ਅਤੇ ਵਿਨਾਸ਼ ਯਾਹਵੇਹ ਦੇ ਸਾਹਮਣੇ ਖੁੱਲ੍ਹੇ ਪਏ ਹਨ, ਉਹ ਮਨੁੱਖ ਦੇ ਦਿਲ ਨੂੰ ਚੰਗੀ ਤਰ੍ਹਾ ਜਾਣਦਾ ਹੈ!
12ਮਜ਼ਾਕ ਕਰਨ ਵਾਲੇ ਤਾੜਨਾ ਨੂੰ ਪਸੰਦ ਨਹੀਂ ਕਰਦੇ ਹਨ, ਇਸ ਲਈ ਉਹ ਬੁੱਧਵਾਨਾਂ ਤੋਂ ਬਚਦੇ ਹਨ।
13ਇੱਕ ਪ੍ਰਸੰਨ ਦਿਲ ਚਿਹਰੇ ਨੂੰ ਖੁਸ਼ ਕਰਦਾ ਹੈ, ਪਰ ਦਿਲ ਦਾ ਦਰਦ ਆਤਮਾ ਨੂੰ ਕੁਚਲ ਦਿੰਦਾ ਹੈ।
14ਸਮਝਦਾਰ ਮਨ ਗਿਆਨ ਨੂੰ ਭਾਲਦਾ ਹੈ, ਪਰ ਮੂਰਖ ਦਾ ਮੂੰਹ ਮੂਰਖਤਾਈ ਨੂੰ ਭੋਜਨ ਦਿੰਦਾ ਹੈ।