ਕਹਾਉਤਾਂ 15

ਅਸ਼ਾਂਤੀ ਦੀ ਨਾਲ ਵੱਡੀ ਦੌਲਤ ਨਾਲੋਂ, ਯਾਹਵੇਹ ਦੇ ਡਰ ਨਾਲ ਥੋੜਾ ਜਿਹਾ ਚੰਗਾ ਹੈ।

Proverbs 15:16 (UKJV) Better is little with the fear of the LORD than great treasure and trouble therewith.

14ਸਮਝਦਾਰ ਮਨ ਗਿਆਨ ਨੂੰ ਭਾਲਦਾ ਹੈ, ਪਰ ਮੂਰਖ ਦਾ ਮੂੰਹ ਮੂਰਖਤਾਈ ਨੂੰ ਭੋਜਨ ਦਿੰਦਾ ਹੈ।

15ਸਤਾਏ ਹੋਏ ਦੇ ਸਾਰੇ ਦਿਨ ਦੁਖੀ ਹਨ, ਪਰ ਪ੍ਰਸੰਨ ਦਿਲ ਸਦਾ ਦਾਅਵਤ ਕਰਦਾ ਹੈ।

16ਅਸ਼ਾਂਤੀ ਦੀ ਨਾਲ ਵੱਡੀ ਦੌਲਤ ਨਾਲੋਂ, ਯਾਹਵੇਹ ਦੇ ਡਰ ਨਾਲ ਥੋੜਾ ਜਿਹਾ ਚੰਗਾ ਹੈ।

17ਸਾਗ ਪਤ ਦਾ ਖਾਣਾ ਜਿੱਥੇ ਪ੍ਰੇਮ ਹੈ, ਪਲੇ ਹੋਏ ਬਲ਼ਦ ਨਾਲੋਂ ਜਿੱਥੇ ਵੈਰ ਹੈ ਚੰਗਾ ਹੈ।

18ਗੁੱਸੇ ਵਾਲਾ ਵਿਅਕਤੀ ਝਗੜੇ ਛੇੜਦਾ ਹੈ, ਪਰ ਧੀਰਜ ਵਾਲਾ ਝਗੜਾ ਸ਼ਾਂਤ ਕਰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.