ਕਹਾਉਤਾਂ 15

ਮੂਰਖਤਾਈ ਉਸ ਨੂੰ ਅਨੰਦ ਦਿੰਦੀ ਹੈ ਜਿਹ ਦੇ ਕੋਲ ਸਮਝ ਨਹੀਂ ਹੈ, ਪਰ ਜਿਸ ਕੋਲ ਸਮਝ ਹੈ ਉਹ ਸਿੱਧੇ ਰਸਤੇ ਚੱਲਦਾ ਹੈ।

Proverbs 15:21 (UKJV) Folly is joy to him that is destitute of wisdom: but a man of understanding walks uprightly.

19ਆਲਸੀ ਦਾ ਰਾਹ ਕੰਡਿਆਂ ਨਾਲ ਰੋਕਿਆ ਹੋਇਆ ਹੈ, ਪਰ ਸਚਿਆਰਾਂ ਦਾ ਮਾਰਗ ਸਿੱਧਾ ਹੈ।

20ਇੱਕ ਬੁੱਧਵਾਨ ਪੁੱਤਰ ਆਪਣੇ ਪਿਤਾ ਲਈ ਅਨੰਦ ਲਿਆਉਂਦਾ ਹੈ, ਪਰ ਮੂਰਖ ਆਪਣੀ ਮਾਂ ਨੂੰ ਤੁੱਛ ਜਾਣਦਾ ਹੈ।

21ਮੂਰਖਤਾਈ ਉਸ ਨੂੰ ਅਨੰਦ ਦਿੰਦੀ ਹੈ ਜਿਹ ਦੇ ਕੋਲ ਸਮਝ ਨਹੀਂ ਹੈ, ਪਰ ਜਿਸ ਕੋਲ ਸਮਝ ਹੈ ਉਹ ਸਿੱਧੇ ਰਸਤੇ ਚੱਲਦਾ ਹੈ।

22ਸਲਾਹਾਂ ਦੀ ਘਾਟ ਕਾਰਨ ਯੋਜਨਾਵਾਂ ਅਸਫ਼ਲ ਹੁੰਦੀਆਂ ਹਨ, ਪਰ ਬਹੁਤ ਸਾਰੇ ਸਲਾਹਕਾਰਾਂ ਨਾਲ ਉਹ ਸਫਲ ਹੁੰਦੀਆਂ ਹਨ।

23ਇੱਕ ਵਿਅਕਤੀ ਨੂੰ ਢੁਕਵਾਂ ਜਵਾਬ ਦੇਣ ਵਿੱਚ ਖੁਸ਼ੀ ਮਿਲਦੀ ਹੈ, ਅਤੇ ਸਮੇਂ ਸਿਰ ਬਚਨ ਕਿੰਨਾ ਚੰਗਾ ਹੈ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.