18ਗੁੱਸੇ ਵਾਲਾ ਵਿਅਕਤੀ ਝਗੜੇ ਛੇੜਦਾ ਹੈ, ਪਰ ਧੀਰਜ ਵਾਲਾ ਝਗੜਾ ਸ਼ਾਂਤ ਕਰਦਾ ਹੈ।
19ਆਲਸੀ ਦਾ ਰਾਹ ਕੰਡਿਆਂ ਨਾਲ ਰੋਕਿਆ ਹੋਇਆ ਹੈ, ਪਰ ਸਚਿਆਰਾਂ ਦਾ ਮਾਰਗ ਸਿੱਧਾ ਹੈ।
20ਇੱਕ ਬੁੱਧਵਾਨ ਪੁੱਤਰ ਆਪਣੇ ਪਿਤਾ ਲਈ ਅਨੰਦ ਲਿਆਉਂਦਾ ਹੈ, ਪਰ ਮੂਰਖ ਆਪਣੀ ਮਾਂ ਨੂੰ ਤੁੱਛ ਜਾਣਦਾ ਹੈ।
21ਮੂਰਖਤਾਈ ਉਸ ਨੂੰ ਅਨੰਦ ਦਿੰਦੀ ਹੈ ਜਿਹ ਦੇ ਕੋਲ ਸਮਝ ਨਹੀਂ ਹੈ, ਪਰ ਜਿਸ ਕੋਲ ਸਮਝ ਹੈ ਉਹ ਸਿੱਧੇ ਰਸਤੇ ਚੱਲਦਾ ਹੈ।
22ਸਲਾਹਾਂ ਦੀ ਘਾਟ ਕਾਰਨ ਯੋਜਨਾਵਾਂ ਅਸਫ਼ਲ ਹੁੰਦੀਆਂ ਹਨ, ਪਰ ਬਹੁਤ ਸਾਰੇ ਸਲਾਹਕਾਰਾਂ ਨਾਲ ਉਹ ਸਫਲ ਹੁੰਦੀਆਂ ਹਨ।