ਕਹਾਉਤਾਂ 15

ਸਲਾਹਾਂ ਦੀ ਘਾਟ ਕਾਰਨ ਯੋਜਨਾਵਾਂ ਅਸਫ਼ਲ ਹੁੰਦੀਆਂ ਹਨ, ਪਰ ਬਹੁਤ ਸਾਰੇ ਸਲਾਹਕਾਰਾਂ ਨਾਲ ਉਹ ਸਫਲ ਹੁੰਦੀਆਂ ਹਨ।

Proverbs 15:22 (UKJV) Without counsel purposes are disappointed: but in the multitude of counsellors they are established.

20ਇੱਕ ਬੁੱਧਵਾਨ ਪੁੱਤਰ ਆਪਣੇ ਪਿਤਾ ਲਈ ਅਨੰਦ ਲਿਆਉਂਦਾ ਹੈ, ਪਰ ਮੂਰਖ ਆਪਣੀ ਮਾਂ ਨੂੰ ਤੁੱਛ ਜਾਣਦਾ ਹੈ।

21ਮੂਰਖਤਾਈ ਉਸ ਨੂੰ ਅਨੰਦ ਦਿੰਦੀ ਹੈ ਜਿਹ ਦੇ ਕੋਲ ਸਮਝ ਨਹੀਂ ਹੈ, ਪਰ ਜਿਸ ਕੋਲ ਸਮਝ ਹੈ ਉਹ ਸਿੱਧੇ ਰਸਤੇ ਚੱਲਦਾ ਹੈ।

22ਸਲਾਹਾਂ ਦੀ ਘਾਟ ਕਾਰਨ ਯੋਜਨਾਵਾਂ ਅਸਫ਼ਲ ਹੁੰਦੀਆਂ ਹਨ, ਪਰ ਬਹੁਤ ਸਾਰੇ ਸਲਾਹਕਾਰਾਂ ਨਾਲ ਉਹ ਸਫਲ ਹੁੰਦੀਆਂ ਹਨ।

23ਇੱਕ ਵਿਅਕਤੀ ਨੂੰ ਢੁਕਵਾਂ ਜਵਾਬ ਦੇਣ ਵਿੱਚ ਖੁਸ਼ੀ ਮਿਲਦੀ ਹੈ, ਅਤੇ ਸਮੇਂ ਸਿਰ ਬਚਨ ਕਿੰਨਾ ਚੰਗਾ ਹੈ!

24ਜੀਵਨ ਦਾ ਰਾਹ ਸੂਝਵਾਨਾਂ ਲਈ ਉੱਪਰ ਵੱਲ ਜਾਂਦਾ ਹੈ ਤਾਂ ਜੋ ਉਹਨਾਂ ਨੂੰ ਮੁਰਦਿਆਂ ਦੇ ਰਾਜ ਵਿੱਚ ਜਾਣ ਤੋਂ ਰੋਕਿਆ ਜਾ ਸਕੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.