22ਸਲਾਹਾਂ ਦੀ ਘਾਟ ਕਾਰਨ ਯੋਜਨਾਵਾਂ ਅਸਫ਼ਲ ਹੁੰਦੀਆਂ ਹਨ, ਪਰ ਬਹੁਤ ਸਾਰੇ ਸਲਾਹਕਾਰਾਂ ਨਾਲ ਉਹ ਸਫਲ ਹੁੰਦੀਆਂ ਹਨ।
23ਇੱਕ ਵਿਅਕਤੀ ਨੂੰ ਢੁਕਵਾਂ ਜਵਾਬ ਦੇਣ ਵਿੱਚ ਖੁਸ਼ੀ ਮਿਲਦੀ ਹੈ, ਅਤੇ ਸਮੇਂ ਸਿਰ ਬਚਨ ਕਿੰਨਾ ਚੰਗਾ ਹੈ!
24ਜੀਵਨ ਦਾ ਰਾਹ ਸੂਝਵਾਨਾਂ ਲਈ ਉੱਪਰ ਵੱਲ ਜਾਂਦਾ ਹੈ ਤਾਂ ਜੋ ਉਹਨਾਂ ਨੂੰ ਮੁਰਦਿਆਂ ਦੇ ਰਾਜ ਵਿੱਚ ਜਾਣ ਤੋਂ ਰੋਕਿਆ ਜਾ ਸਕੇ।
25ਯਾਹਵੇਹ ਹੰਕਾਰੀ ਦੇ ਘਰ ਨੂੰ ਢਾਹ ਦਿੰਦਾ ਹੈ, ਪਰ ਉਹ ਵਿਧਵਾ ਦੀਆਂ ਸੀਮਾਵਾਂ ਦੇ ਪੱਥਰਾਂ ਨੂੰ ਥਾਂ ਤੇ ਰੱਖ ਦਿੰਦਾ ਹੈ।
26ਯਾਹਵੇਹ ਦੁਸ਼ਟ ਦੇ ਵਿਚਾਰਾਂ ਤੋਂ ਨਫ਼ਰਤ ਕਰਦਾ ਹੈ, ਪਰ ਕਿਰਪਾਲੂ ਬਚਨ ਉਸ ਦੀ ਨਿਗਾਹ ਵਿੱਚ ਸ਼ੁੱਧ ਹਨ।