ਕਹਾਉਤਾਂ 15

ਯਾਹਵੇਹ ਹੰਕਾਰੀ ਦੇ ਘਰ ਨੂੰ ਢਾਹ ਦਿੰਦਾ ਹੈ, ਪਰ ਉਹ ਵਿਧਵਾ ਦੀਆਂ ਸੀਮਾਵਾਂ ਦੇ ਪੱਥਰਾਂ ਨੂੰ ਥਾਂ ਤੇ ਰੱਖ ਦਿੰਦਾ ਹੈ।

Proverbs 15:25 (UKJV) The LORD will destroy the house of the proud: but he will establish the border of the widow.

23ਇੱਕ ਵਿਅਕਤੀ ਨੂੰ ਢੁਕਵਾਂ ਜਵਾਬ ਦੇਣ ਵਿੱਚ ਖੁਸ਼ੀ ਮਿਲਦੀ ਹੈ, ਅਤੇ ਸਮੇਂ ਸਿਰ ਬਚਨ ਕਿੰਨਾ ਚੰਗਾ ਹੈ!

24ਜੀਵਨ ਦਾ ਰਾਹ ਸੂਝਵਾਨਾਂ ਲਈ ਉੱਪਰ ਵੱਲ ਜਾਂਦਾ ਹੈ ਤਾਂ ਜੋ ਉਹਨਾਂ ਨੂੰ ਮੁਰਦਿਆਂ ਦੇ ਰਾਜ ਵਿੱਚ ਜਾਣ ਤੋਂ ਰੋਕਿਆ ਜਾ ਸਕੇ।

25ਯਾਹਵੇਹ ਹੰਕਾਰੀ ਦੇ ਘਰ ਨੂੰ ਢਾਹ ਦਿੰਦਾ ਹੈ, ਪਰ ਉਹ ਵਿਧਵਾ ਦੀਆਂ ਸੀਮਾਵਾਂ ਦੇ ਪੱਥਰਾਂ ਨੂੰ ਥਾਂ ਤੇ ਰੱਖ ਦਿੰਦਾ ਹੈ।

26ਯਾਹਵੇਹ ਦੁਸ਼ਟ ਦੇ ਵਿਚਾਰਾਂ ਤੋਂ ਨਫ਼ਰਤ ਕਰਦਾ ਹੈ, ਪਰ ਕਿਰਪਾਲੂ ਬਚਨ ਉਸ ਦੀ ਨਿਗਾਹ ਵਿੱਚ ਸ਼ੁੱਧ ਹਨ।

27ਲੋਭੀ ਆਪਣੇ ਘਰਾਂ ਵਿੱਚ ਤਬਾਹੀ ਲਿਆਉਂਦੇ ਹਨ, ਪਰ ਜਿਹੜਾ ਰਿਸ਼ਵਤ ਨੂੰ ਨਫ਼ਰਤ ਕਰਦਾ ਹੈ ਉਹ ਜਿਉਂਦਾ ਰਹੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.