24ਜੀਵਨ ਦਾ ਰਾਹ ਸੂਝਵਾਨਾਂ ਲਈ ਉੱਪਰ ਵੱਲ ਜਾਂਦਾ ਹੈ ਤਾਂ ਜੋ ਉਹਨਾਂ ਨੂੰ ਮੁਰਦਿਆਂ ਦੇ ਰਾਜ ਵਿੱਚ ਜਾਣ ਤੋਂ ਰੋਕਿਆ ਜਾ ਸਕੇ।
25ਯਾਹਵੇਹ ਹੰਕਾਰੀ ਦੇ ਘਰ ਨੂੰ ਢਾਹ ਦਿੰਦਾ ਹੈ, ਪਰ ਉਹ ਵਿਧਵਾ ਦੀਆਂ ਸੀਮਾਵਾਂ ਦੇ ਪੱਥਰਾਂ ਨੂੰ ਥਾਂ ਤੇ ਰੱਖ ਦਿੰਦਾ ਹੈ।
26ਯਾਹਵੇਹ ਦੁਸ਼ਟ ਦੇ ਵਿਚਾਰਾਂ ਤੋਂ ਨਫ਼ਰਤ ਕਰਦਾ ਹੈ, ਪਰ ਕਿਰਪਾਲੂ ਬਚਨ ਉਸ ਦੀ ਨਿਗਾਹ ਵਿੱਚ ਸ਼ੁੱਧ ਹਨ।
27ਲੋਭੀ ਆਪਣੇ ਘਰਾਂ ਵਿੱਚ ਤਬਾਹੀ ਲਿਆਉਂਦੇ ਹਨ, ਪਰ ਜਿਹੜਾ ਰਿਸ਼ਵਤ ਨੂੰ ਨਫ਼ਰਤ ਕਰਦਾ ਹੈ ਉਹ ਜਿਉਂਦਾ ਰਹੇਗਾ।
28ਧਰਮੀ ਦਾ ਮਨ ਸੋਚ ਵਿਚਾਰ ਕੇ ਉੱਤਰ ਦਿੰਦਾ ਹੈ, ਪਰ ਦੁਸ਼ਟ ਦਾ ਮੂੰਹ ਬੁਰਿਆਈ ਨੂੰ ਉਛਾਲਦਾ ਹੈ।