27ਲੋਭੀ ਆਪਣੇ ਘਰਾਂ ਵਿੱਚ ਤਬਾਹੀ ਲਿਆਉਂਦੇ ਹਨ, ਪਰ ਜਿਹੜਾ ਰਿਸ਼ਵਤ ਨੂੰ ਨਫ਼ਰਤ ਕਰਦਾ ਹੈ ਉਹ ਜਿਉਂਦਾ ਰਹੇਗਾ।
28ਧਰਮੀ ਦਾ ਮਨ ਸੋਚ ਵਿਚਾਰ ਕੇ ਉੱਤਰ ਦਿੰਦਾ ਹੈ, ਪਰ ਦੁਸ਼ਟ ਦਾ ਮੂੰਹ ਬੁਰਿਆਈ ਨੂੰ ਉਛਾਲਦਾ ਹੈ।
29ਯਾਹਵੇਹ ਦੁਸ਼ਟਾਂ ਤੋਂ ਦੂਰ ਹੈ, ਪਰ ਉਹ ਧਰਮੀ ਦੀ ਪ੍ਰਾਰਥਨਾ ਸੁਣਦਾ ਹੈ।
30ਅੱਖਾਂ ਦਾ ਚਾਨਣ ਦਿਲ ਨੂੰ ਖੁਸ਼ ਕਰ ਦਿੰਦਾ ਹੈ, ਅਤੇ ਖੁਸ਼ਖਬਰੀ ਹੱਡੀਆਂ ਨੂੰ ਤੰਦਰੁਸਤੀ ਦਿੰਦੀ ਹੈ।
31ਜੋ ਕੋਈ ਜੀਵਨ ਦੇਣ ਵਾਲੀ ਤਾੜਨਾ ਵੱਲ ਧਿਆਨ ਦਿੰਦਾ ਹੈ, ਉਹ ਬੁੱਧਵਾਨ ਦੇ ਘਰ ਵਿੱਚ ਵੱਸੇਗਾ।