ਕਹਾਉਤਾਂ 15

ਅੱਖਾਂ ਦਾ ਚਾਨਣ ਦਿਲ ਨੂੰ ਖੁਸ਼ ਕਰ ਦਿੰਦਾ ਹੈ, ਅਤੇ ਖੁਸ਼ਖਬਰੀ ਹੱਡੀਆਂ ਨੂੰ ਤੰਦਰੁਸਤੀ ਦਿੰਦੀ ਹੈ।

Proverbs 15:30 (UKJV) The light of the eyes rejoices the heart: and a good report makes the bones fat.

28ਧਰਮੀ ਦਾ ਮਨ ਸੋਚ ਵਿਚਾਰ ਕੇ ਉੱਤਰ ਦਿੰਦਾ ਹੈ, ਪਰ ਦੁਸ਼ਟ ਦਾ ਮੂੰਹ ਬੁਰਿਆਈ ਨੂੰ ਉਛਾਲਦਾ ਹੈ।

29ਯਾਹਵੇਹ ਦੁਸ਼ਟਾਂ ਤੋਂ ਦੂਰ ਹੈ, ਪਰ ਉਹ ਧਰਮੀ ਦੀ ਪ੍ਰਾਰਥਨਾ ਸੁਣਦਾ ਹੈ।

30ਅੱਖਾਂ ਦਾ ਚਾਨਣ ਦਿਲ ਨੂੰ ਖੁਸ਼ ਕਰ ਦਿੰਦਾ ਹੈ, ਅਤੇ ਖੁਸ਼ਖਬਰੀ ਹੱਡੀਆਂ ਨੂੰ ਤੰਦਰੁਸਤੀ ਦਿੰਦੀ ਹੈ।

31ਜੋ ਕੋਈ ਜੀਵਨ ਦੇਣ ਵਾਲੀ ਤਾੜਨਾ ਵੱਲ ਧਿਆਨ ਦਿੰਦਾ ਹੈ, ਉਹ ਬੁੱਧਵਾਨ ਦੇ ਘਰ ਵਿੱਚ ਵੱਸੇਗਾ।

32ਜਿਹੜੇ ਸਿੱਖਿਆ ਨੂੰ ਅਣਸੁਣਿਆ ਕਰਦੇ ਹਨ ਉਹ ਆਪਣੇ ਆਪ ਨੂੰ ਤੁੱਛ ਸਮਝਦੇ ਹਨ, ਪਰ ਜਿਹੜਾ ਤਾੜਨਾ ਵੱਲ ਧਿਆਨ ਦਿੰਦਾ ਹੈ ਉਹ ਸਮਝ ਪ੍ਰਾਪਤ ਕਰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.