2ਬੁੱਧਵਾਨ ਦੀ ਜੀਭ ਗਿਆਨ ਨੂੰ ਸ਼ਿੰਗਾਰਦੀ ਹੈ, ਪਰ ਮੂਰਖ ਦੇ ਮੂੰਹੋਂ ਮੂਰਖਤਾ ਨਿੱਕਲਦੀ ਹੈ।
3ਯਾਹਵੇਹ ਦੀਆਂ ਅੱਖਾਂ ਹਰ ਥਾਂ ਉੱਤੇ ਲੱਗੀਆਂ ਰਹਿੰਦੀਆ ਹਨ, ਦੁਸ਼ਟ ਅਤੇ ਭਲੇ ਦੋਵਾਂ ਨੂੰ ਤੱਕਦੀਆ ਹਨ।
4ਸੁੱਖ ਦੇਣ ਵਾਲੀ ਜੀਭ ਜੀਵਨ ਦਾ ਬਿਰਛ ਹੈ, ਪਰ ਭੈੜੀ ਜੀਭ ਆਤਮਾ ਨੂੰ ਕੁਚਲ ਦਿੰਦੀ ਹੈ।
5ਇੱਕ ਮੂਰਖ ਮਾਤਾ-ਪਿਤਾ ਦੀ ਤਾੜਨਾ ਨੂੰ ਠੁਕਰਾ ਦਿੰਦਾ ਹੈ, ਪਰ ਜਿਹੜਾ ਤਾੜਨਾ ਵੱਲ ਧਿਆਨ ਦਿੰਦਾ ਹੈ ਉਹ ਸਿਆਣਾ ਹੈ।
6ਧਰਮੀ ਦੇ ਘਰ ਵਿੱਚ ਵੱਡਾ ਖ਼ਜ਼ਾਨਾ ਹੈ, ਪਰ ਦੁਸ਼ਟ ਦੀ ਕਮਾਈ ਕਸ਼ਟ ਲਿਆਉਂਦੀ ਹੈ।