ਕਹਾਉਤਾਂ 15

ਯਾਹਵੇਹ ਦੀਆਂ ਅੱਖਾਂ ਹਰ ਥਾਂ ਉੱਤੇ ਲੱਗੀਆਂ ਰਹਿੰਦੀਆ ਹਨ, ਦੁਸ਼ਟ ਅਤੇ ਭਲੇ ਦੋਵਾਂ ਨੂੰ ਤੱਕਦੀਆ ਹਨ।

Proverbs 15:3 (UKJV) The eyes of the LORD are in every place, beholding the evil and the good.

1ਇੱਕ ਕੋਮਲ ਜਵਾਬ ਕ੍ਰੋਧ ਨੂੰ ਠੰਢਾ ਕਰ ਦਿੰਦਾ ਹੈ, ਪਰ ਕਠੋਰ ਬਚਨ ਕ੍ਰੋਧ ਨੂੰ ਭੜਕਾਉਂਦਾ ਹੈ।

2ਬੁੱਧਵਾਨ ਦੀ ਜੀਭ ਗਿਆਨ ਨੂੰ ਸ਼ਿੰਗਾਰਦੀ ਹੈ, ਪਰ ਮੂਰਖ ਦੇ ਮੂੰਹੋਂ ਮੂਰਖਤਾ ਨਿੱਕਲਦੀ ਹੈ।

3ਯਾਹਵੇਹ ਦੀਆਂ ਅੱਖਾਂ ਹਰ ਥਾਂ ਉੱਤੇ ਲੱਗੀਆਂ ਰਹਿੰਦੀਆ ਹਨ, ਦੁਸ਼ਟ ਅਤੇ ਭਲੇ ਦੋਵਾਂ ਨੂੰ ਤੱਕਦੀਆ ਹਨ।

4ਸੁੱਖ ਦੇਣ ਵਾਲੀ ਜੀਭ ਜੀਵਨ ਦਾ ਬਿਰਛ ਹੈ, ਪਰ ਭੈੜੀ ਜੀਭ ਆਤਮਾ ਨੂੰ ਕੁਚਲ ਦਿੰਦੀ ਹੈ।

5ਇੱਕ ਮੂਰਖ ਮਾਤਾ-ਪਿਤਾ ਦੀ ਤਾੜਨਾ ਨੂੰ ਠੁਕਰਾ ਦਿੰਦਾ ਹੈ, ਪਰ ਜਿਹੜਾ ਤਾੜਨਾ ਵੱਲ ਧਿਆਨ ਦਿੰਦਾ ਹੈ ਉਹ ਸਿਆਣਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.