ਕਹਾਉਤਾਂ 15

ਇੱਕ ਮੂਰਖ ਮਾਤਾ-ਪਿਤਾ ਦੀ ਤਾੜਨਾ ਨੂੰ ਠੁਕਰਾ ਦਿੰਦਾ ਹੈ, ਪਰ ਜਿਹੜਾ ਤਾੜਨਾ ਵੱਲ ਧਿਆਨ ਦਿੰਦਾ ਹੈ ਉਹ ਸਿਆਣਾ ਹੈ।

Proverbs 15:5 (UKJV) A fool despises his father's instruction: but he that regards reproof is prudent.

3ਯਾਹਵੇਹ ਦੀਆਂ ਅੱਖਾਂ ਹਰ ਥਾਂ ਉੱਤੇ ਲੱਗੀਆਂ ਰਹਿੰਦੀਆ ਹਨ, ਦੁਸ਼ਟ ਅਤੇ ਭਲੇ ਦੋਵਾਂ ਨੂੰ ਤੱਕਦੀਆ ਹਨ।

4ਸੁੱਖ ਦੇਣ ਵਾਲੀ ਜੀਭ ਜੀਵਨ ਦਾ ਬਿਰਛ ਹੈ, ਪਰ ਭੈੜੀ ਜੀਭ ਆਤਮਾ ਨੂੰ ਕੁਚਲ ਦਿੰਦੀ ਹੈ।

5ਇੱਕ ਮੂਰਖ ਮਾਤਾ-ਪਿਤਾ ਦੀ ਤਾੜਨਾ ਨੂੰ ਠੁਕਰਾ ਦਿੰਦਾ ਹੈ, ਪਰ ਜਿਹੜਾ ਤਾੜਨਾ ਵੱਲ ਧਿਆਨ ਦਿੰਦਾ ਹੈ ਉਹ ਸਿਆਣਾ ਹੈ।

6ਧਰਮੀ ਦੇ ਘਰ ਵਿੱਚ ਵੱਡਾ ਖ਼ਜ਼ਾਨਾ ਹੈ, ਪਰ ਦੁਸ਼ਟ ਦੀ ਕਮਾਈ ਕਸ਼ਟ ਲਿਆਉਂਦੀ ਹੈ।

7ਬੁੱਧਵਾਨ ਦੇ ਬੁੱਲ੍ਹ ਗਿਆਨ ਫੈਲਾਉਂਦੇ ਹਨ, ਪਰ ਮੂਰਖਾਂ ਦੇ ਦਿਲ ਸਿੱਧੇ ਨਹੀਂ ਹੁੰਦੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.