11ਇਮਾਨਦਾਰ ਤੱਕੜੀ ਅਤੇ ਸਹੀ ਤੁਲਨਾ ਯਾਹਵੇਹ ਦੇ ਹਨ, ਥੈਲੇ ਦੇ ਸਾਰੇ ਵੱਟੇ ਉਸ ਨੇ ਬਣਾਏ ਹੋਏ ਹਨ।
12ਬੁਰਿਆਈ ਕਰਨੀ ਰਾਜੇ ਲਈ ਘਿਣਾਉਣੀ ਹੈ, ਕਿਉਂ ਜੋ ਸਿੰਘਾਸਣ ਧਰਮ ਨਾਲ ਕਾਇਮ ਹੁੰਦਾ ਹੈ।
13ਧਰਮੀ ਦੇ ਬੁੱਲ੍ਹਾਂ ਤੋਂ ਰਾਜਾ ਪਰਸੰਨ ਹੁੰਦਾ ਹੈ, ਉਹ ਉਸ ਦੀ ਕਦਰ ਕਰਦੇ ਹਨ ਜੋ ਸਹੀ ਬੋਲਦਾ ਹੈ।
14ਰਾਜੇ ਦਾ ਕ੍ਰੋਧ ਮੌਤ ਦੇ ਦੂਤ ਵਰਗਾ ਹੈ, ਪਰ ਬੁੱਧਵਾਨ ਇਸ ਨੂੰ ਸ਼ਾਂਤ ਕਰੇਗਾ।
15ਰਾਜੇ ਦੇ ਚਿਹਰੇ ਦੀ ਚਮਕ ਵਿੱਚ ਜੀਵਨ ਹੈ; ਉਸ ਦੀ ਕਿਰਪਾ ਬਸੰਤ ਵਿੱਚ ਮੀਂਹ ਦੇ ਬੱਦਲ ਵਰਗੀ ਹੈ।