9ਮਨੁੱਖ ਆਪਣੇ ਮਨ ਵਿੱਚ ਆਪਣੇ ਰਾਹ ਦੀ ਯੋਜਨਾ ਬਣਾਉਂਦੇ ਹਨ, ਪਰ ਯਾਹਵੇਹ ਉਹਨਾਂ ਦੇ ਕਦਮਾਂ ਨੂੰ ਸਥਾਪਿਤ ਕਰਦਾ ਹੈ।
10ਰਾਜੇ ਦੇ ਬੁੱਲ ਬਚਨ ਵਾਂਙੁ ਬੋਲਦੇ ਹਨ, ਅਤੇ ਉਹ ਦਾ ਮੂੰਹ ਇਨਸਾਫ਼ ਨੂੰ ਧੋਖਾ ਨਹੀਂ ਦਿੰਦਾ।
11ਇਮਾਨਦਾਰ ਤੱਕੜੀ ਅਤੇ ਸਹੀ ਤੁਲਨਾ ਯਾਹਵੇਹ ਦੇ ਹਨ, ਥੈਲੇ ਦੇ ਸਾਰੇ ਵੱਟੇ ਉਸ ਨੇ ਬਣਾਏ ਹੋਏ ਹਨ।
12ਬੁਰਿਆਈ ਕਰਨੀ ਰਾਜੇ ਲਈ ਘਿਣਾਉਣੀ ਹੈ, ਕਿਉਂ ਜੋ ਸਿੰਘਾਸਣ ਧਰਮ ਨਾਲ ਕਾਇਮ ਹੁੰਦਾ ਹੈ।
13ਧਰਮੀ ਦੇ ਬੁੱਲ੍ਹਾਂ ਤੋਂ ਰਾਜਾ ਪਰਸੰਨ ਹੁੰਦਾ ਹੈ, ਉਹ ਉਸ ਦੀ ਕਦਰ ਕਰਦੇ ਹਨ ਜੋ ਸਹੀ ਬੋਲਦਾ ਹੈ।