ਕਹਾਉਤਾਂ 16

ਮਨੁੱਖ ਆਪਣੇ ਮਨ ਵਿੱਚ ਆਪਣੇ ਰਾਹ ਦੀ ਯੋਜਨਾ ਬਣਾਉਂਦੇ ਹਨ, ਪਰ ਯਾਹਵੇਹ ਉਹਨਾਂ ਦੇ ਕਦਮਾਂ ਨੂੰ ਸਥਾਪਿਤ ਕਰਦਾ ਹੈ।

Proverbs 16:9 (UKJV) A man's heart devises his way: but the LORD directs his steps.

7ਜਦੋਂ ਯਾਹਵੇਹ ਕਿਸੇ ਦੇ ਰਾਹ ਤੋਂ ਪ੍ਰਸੰਨ ਹੁੰਦਾ ਹੈ, ਤਾਂ ਉਹ ਉਹਨਾਂ ਦੇ ਦੁਸ਼ਮਣਾਂ ਨਾਲ ਉਹਨਾਂ ਦਾ ਮੇਲ ਕਰਾਉਂਦਾ ਹੈ।

8ਬੇਇਨਸਾਫ਼ੀ ਦੇ ਬਹੁਤੇ ਲਾਭ ਨਾਲੋਂ, ਧਰਮ ਦਾ ਥੋੜਾ ਜਿਹਾ ਲਾਭ ਚੰਗਾ ਹੈ।

9ਮਨੁੱਖ ਆਪਣੇ ਮਨ ਵਿੱਚ ਆਪਣੇ ਰਾਹ ਦੀ ਯੋਜਨਾ ਬਣਾਉਂਦੇ ਹਨ, ਪਰ ਯਾਹਵੇਹ ਉਹਨਾਂ ਦੇ ਕਦਮਾਂ ਨੂੰ ਸਥਾਪਿਤ ਕਰਦਾ ਹੈ।

10ਰਾਜੇ ਦੇ ਬੁੱਲ ਬਚਨ ਵਾਂਙੁ ਬੋਲਦੇ ਹਨ, ਅਤੇ ਉਹ ਦਾ ਮੂੰਹ ਇਨਸਾਫ਼ ਨੂੰ ਧੋਖਾ ਨਹੀਂ ਦਿੰਦਾ।

11ਇਮਾਨਦਾਰ ਤੱਕੜੀ ਅਤੇ ਸਹੀ ਤੁਲਨਾ ਯਾਹਵੇਹ ਦੇ ਹਨ, ਥੈਲੇ ਦੇ ਸਾਰੇ ਵੱਟੇ ਉਸ ਨੇ ਬਣਾਏ ਹੋਏ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.