17ਨੇਕੀ ਦਾ ਮਾਰਗ ਬੁਰਿਆਈ ਤੋਂ ਬਚਦਾ ਹੈ। ਜਿਹੜੇ ਆਪਣੇ ਰਾਹਾਂ ਦੀ ਰਾਖੀ ਕਰਦੇ ਹਨ ਉਹ ਆਪਣੀ ਜਾਨ ਦੀ ਰਾਖੀ ਕਰਦੇ ਹਨ।
18ਨਾਸ ਤੋਂ ਪਹਿਲਾਂ ਹੰਕਾਰ, ਅਤੇ ਡਿੱਗਣ ਤੋਂ ਪਹਿਲਾਂ ਘੁੰਮਡੀ ਆਤਮਾ ਆਉਂਦੀ ਹੈ।
19ਹੰਕਾਰੀਆਂ ਨਾਲ ਲੁੱਟ ਸਾਂਝੇ ਕਰਨ ਨਾਲੋਂ, ਦੱਬੇ-ਕੁਚਲੇ ਲੋਕਾਂ ਦੇ ਨਾਲ ਨੀਵਾਂ ਹੋਣਾ ਚੰਗਾ ਹੈ।
20ਜੋ ਕੋਈ ਉਪਦੇਸ਼ ਨੂੰ ਮੰਨਦਾ ਹੈ ਉਹ ਖੁਸ਼ਹਾਲ ਹੁੰਦਾ ਹੈ, ਅਤੇ ਮੁਬਾਰਕ ਹੈ ਉਹ ਜੋ ਯਾਹਵੇਹ ਉੱਤੇ ਭਰੋਸਾ ਰੱਖਦਾ ਹੈ।
21ਬੁੱਧਵਾਨ ਦਿਲ ਸਮਝਦਾਰ ਕਹਾਉਂਦਾ ਹੈ, ਅਤੇ ਮਿੱਠਾ ਬੋਲਣ ਨਾਲ ਸਿਖਾਉਣ ਦੀ ਸ਼ਕਤੀ ਵਧ ਜਾਂਦੀ ਹੈ।