ਕਹਾਉਤਾਂ 16

ਨੇਕੀ ਦਾ ਮਾਰਗ ਬੁਰਿਆਈ ਤੋਂ ਬਚਦਾ ਹੈ। ਜਿਹੜੇ ਆਪਣੇ ਰਾਹਾਂ ਦੀ ਰਾਖੀ ਕਰਦੇ ਹਨ ਉਹ ਆਪਣੀ ਜਾਨ ਦੀ ਰਾਖੀ ਕਰਦੇ ਹਨ।

Proverbs 16:17 (UKJV) The highway of the upright is to depart from evil: he that keeps his way perserves his soul.

15ਰਾਜੇ ਦੇ ਚਿਹਰੇ ਦੀ ਚਮਕ ਵਿੱਚ ਜੀਵਨ ਹੈ; ਉਸ ਦੀ ਕਿਰਪਾ ਬਸੰਤ ਵਿੱਚ ਮੀਂਹ ਦੇ ਬੱਦਲ ਵਰਗੀ ਹੈ।

16ਸੋਨੇ ਨਾਲੋਂ ਬੁੱਧ ਪ੍ਰਾਪਤ ਕਰਨਾ ਕਿੰਨਾ ਚੰਗਾ ਹੈ, ਚਾਂਦੀ ਨਾਲੋਂ ਸਮਝ ਪ੍ਰਾਪਤ ਕਰਨਾ ਕਿੰਨਾ ਚੰਗਾ ਹੈ!

17ਨੇਕੀ ਦਾ ਮਾਰਗ ਬੁਰਿਆਈ ਤੋਂ ਬਚਦਾ ਹੈ। ਜਿਹੜੇ ਆਪਣੇ ਰਾਹਾਂ ਦੀ ਰਾਖੀ ਕਰਦੇ ਹਨ ਉਹ ਆਪਣੀ ਜਾਨ ਦੀ ਰਾਖੀ ਕਰਦੇ ਹਨ।

18ਨਾਸ ਤੋਂ ਪਹਿਲਾਂ ਹੰਕਾਰ, ਅਤੇ ਡਿੱਗਣ ਤੋਂ ਪਹਿਲਾਂ ਘੁੰਮਡੀ ਆਤਮਾ ਆਉਂਦੀ ਹੈ।

19ਹੰਕਾਰੀਆਂ ਨਾਲ ਲੁੱਟ ਸਾਂਝੇ ਕਰਨ ਨਾਲੋਂ, ਦੱਬੇ-ਕੁਚਲੇ ਲੋਕਾਂ ਦੇ ਨਾਲ ਨੀਵਾਂ ਹੋਣਾ ਚੰਗਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.