1ਮਨ ਦੀਆਂ ਯੋਜਨਾਵਾਂ ਤਾਂ ਆਦਮੀ ਦੇ ਵੱਸ ਵਿੱਚ ਹਨ, ਪਰ ਜ਼ੁਬਾਨੋ ਸਹੀ ਉੱਤਰ ਯਾਹਵੇਹ ਤੋਂ ਆਉਂਦਾ ਹੈ।
2ਮਨੁੱਖ ਦੇ ਸਾਰੇ ਰਾਹ ਉਸ ਨੂੰ ਸ਼ੁੱਧ ਜਾਪਦੇ ਹਨ, ਪਰ ਯਾਹਵੇਹ ਦਿਲਾਂ ਨੂੰ ਜਾਚਦਾ ਹੈ।
3ਆਪਣੇ ਸਾਰੇ ਕੰਮ ਯਾਹਵੇਹ ਨੂੰ ਦੇ ਦਿਓ, ਤਾਂ ਉਹ ਤੁਹਾਡੀਆਂ ਯੋਜਨਾਵਾਂ ਨੂੰ ਪੂਰਿਆ ਕਰੇਗਾ।
4ਯਾਹਵੇਹ ਨੇ ਹਰ ਚੀਜ਼ ਨੂੰ ਖਾਸ ਮਕਸਦ ਲਈ ਬਣਾਇਆ ਹੈ, ਹਾਂ, ਦੁਸ਼ਟ ਨੂੰ ਵੀ ਬਿਪਤਾ ਦੇ ਦਿਨ ਲਈ ਬਣਾਇਆ ਹੈ।