ਕਹਾਉਤਾਂ 16

ਯਾਹਵੇਹ ਨੇ ਹਰ ਚੀਜ਼ ਨੂੰ ਖਾਸ ਮਕਸਦ ਲਈ ਬਣਾਇਆ ਹੈ, ਹਾਂ, ਦੁਸ਼ਟ ਨੂੰ ਵੀ ਬਿਪਤਾ ਦੇ ਦਿਨ ਲਈ ਬਣਾਇਆ ਹੈ।

Proverbs 16:4 (UKJV) The LORD has made all things for himself: yea, even the wicked for the day of evil.

2ਮਨੁੱਖ ਦੇ ਸਾਰੇ ਰਾਹ ਉਸ ਨੂੰ ਸ਼ੁੱਧ ਜਾਪਦੇ ਹਨ, ਪਰ ਯਾਹਵੇਹ ਦਿਲਾਂ ਨੂੰ ਜਾਚਦਾ ਹੈ।

3ਆਪਣੇ ਸਾਰੇ ਕੰਮ ਯਾਹਵੇਹ ਨੂੰ ਦੇ ਦਿਓ, ਤਾਂ ਉਹ ਤੁਹਾਡੀਆਂ ਯੋਜਨਾਵਾਂ ਨੂੰ ਪੂਰਿਆ ਕਰੇਗਾ।

4ਯਾਹਵੇਹ ਨੇ ਹਰ ਚੀਜ਼ ਨੂੰ ਖਾਸ ਮਕਸਦ ਲਈ ਬਣਾਇਆ ਹੈ, ਹਾਂ, ਦੁਸ਼ਟ ਨੂੰ ਵੀ ਬਿਪਤਾ ਦੇ ਦਿਨ ਲਈ ਬਣਾਇਆ ਹੈ।

5ਹਰੇਕ ਜਿਸ ਦੇ ਦਿਲ ਵਿੱਚ ਹੰਕਾਰ ਹੈ ਯਾਹਵੇਹ ਉਸ ਤੋਂ ਨਫ਼ਰਤ ਕਰਦਾ ਹੈ, ਇਸ ਗੱਲ ਦੇ ਨਿਸ਼ਚਤ ਰਹੋ ਉਹ ਸਜ਼ਾ ਤੋਂ ਮੁਕਤ ਨਹੀਂ ਰਹਿਣਗੇ।

6ਪਿਆਰ ਅਤੇ ਵਫ਼ਾਦਾਰੀ ਦੁਆਰਾ ਪਾਪ ਨੂੰ ਮਾਫ਼ ਕੀਤਾ ਜਾਂਦਾ ਹੈ, ਯਾਹਵੇਹ ਦੇ ਭੈ ਦੁਆਰਾ ਬੁਰਾਈ ਤੋਂ ਬਚਿਆ ਜਾਂਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.