4ਯਾਹਵੇਹ ਨੇ ਹਰ ਚੀਜ਼ ਨੂੰ ਖਾਸ ਮਕਸਦ ਲਈ ਬਣਾਇਆ ਹੈ, ਹਾਂ, ਦੁਸ਼ਟ ਨੂੰ ਵੀ ਬਿਪਤਾ ਦੇ ਦਿਨ ਲਈ ਬਣਾਇਆ ਹੈ।
5ਹਰੇਕ ਜਿਸ ਦੇ ਦਿਲ ਵਿੱਚ ਹੰਕਾਰ ਹੈ ਯਾਹਵੇਹ ਉਸ ਤੋਂ ਨਫ਼ਰਤ ਕਰਦਾ ਹੈ, ਇਸ ਗੱਲ ਦੇ ਨਿਸ਼ਚਤ ਰਹੋ ਉਹ ਸਜ਼ਾ ਤੋਂ ਮੁਕਤ ਨਹੀਂ ਰਹਿਣਗੇ।
6ਪਿਆਰ ਅਤੇ ਵਫ਼ਾਦਾਰੀ ਦੁਆਰਾ ਪਾਪ ਨੂੰ ਮਾਫ਼ ਕੀਤਾ ਜਾਂਦਾ ਹੈ, ਯਾਹਵੇਹ ਦੇ ਭੈ ਦੁਆਰਾ ਬੁਰਾਈ ਤੋਂ ਬਚਿਆ ਜਾਂਦਾ ਹੈ।
7ਜਦੋਂ ਯਾਹਵੇਹ ਕਿਸੇ ਦੇ ਰਾਹ ਤੋਂ ਪ੍ਰਸੰਨ ਹੁੰਦਾ ਹੈ, ਤਾਂ ਉਹ ਉਹਨਾਂ ਦੇ ਦੁਸ਼ਮਣਾਂ ਨਾਲ ਉਹਨਾਂ ਦਾ ਮੇਲ ਕਰਾਉਂਦਾ ਹੈ।
8ਬੇਇਨਸਾਫ਼ੀ ਦੇ ਬਹੁਤੇ ਲਾਭ ਨਾਲੋਂ, ਧਰਮ ਦਾ ਥੋੜਾ ਜਿਹਾ ਲਾਭ ਚੰਗਾ ਹੈ।