ਕਹਾਉਤਾਂ 16

ਹਰੇਕ ਜਿਸ ਦੇ ਦਿਲ ਵਿੱਚ ਹੰਕਾਰ ਹੈ ਯਾਹਵੇਹ ਉਸ ਤੋਂ ਨਫ਼ਰਤ ਕਰਦਾ ਹੈ, ਇਸ ਗੱਲ ਦੇ ਨਿਸ਼ਚਤ ਰਹੋ ਉਹ ਸਜ਼ਾ ਤੋਂ ਮੁਕਤ ਨਹੀਂ ਰਹਿਣਗੇ।

Proverbs 16:5 (UKJV) Every one that is proud in heart is an abomination to the LORD: though hand join in hand, he shall not be unpunished.

3ਆਪਣੇ ਸਾਰੇ ਕੰਮ ਯਾਹਵੇਹ ਨੂੰ ਦੇ ਦਿਓ, ਤਾਂ ਉਹ ਤੁਹਾਡੀਆਂ ਯੋਜਨਾਵਾਂ ਨੂੰ ਪੂਰਿਆ ਕਰੇਗਾ।

4ਯਾਹਵੇਹ ਨੇ ਹਰ ਚੀਜ਼ ਨੂੰ ਖਾਸ ਮਕਸਦ ਲਈ ਬਣਾਇਆ ਹੈ, ਹਾਂ, ਦੁਸ਼ਟ ਨੂੰ ਵੀ ਬਿਪਤਾ ਦੇ ਦਿਨ ਲਈ ਬਣਾਇਆ ਹੈ।

5ਹਰੇਕ ਜਿਸ ਦੇ ਦਿਲ ਵਿੱਚ ਹੰਕਾਰ ਹੈ ਯਾਹਵੇਹ ਉਸ ਤੋਂ ਨਫ਼ਰਤ ਕਰਦਾ ਹੈ, ਇਸ ਗੱਲ ਦੇ ਨਿਸ਼ਚਤ ਰਹੋ ਉਹ ਸਜ਼ਾ ਤੋਂ ਮੁਕਤ ਨਹੀਂ ਰਹਿਣਗੇ।

6ਪਿਆਰ ਅਤੇ ਵਫ਼ਾਦਾਰੀ ਦੁਆਰਾ ਪਾਪ ਨੂੰ ਮਾਫ਼ ਕੀਤਾ ਜਾਂਦਾ ਹੈ, ਯਾਹਵੇਹ ਦੇ ਭੈ ਦੁਆਰਾ ਬੁਰਾਈ ਤੋਂ ਬਚਿਆ ਜਾਂਦਾ ਹੈ।

7ਜਦੋਂ ਯਾਹਵੇਹ ਕਿਸੇ ਦੇ ਰਾਹ ਤੋਂ ਪ੍ਰਸੰਨ ਹੁੰਦਾ ਹੈ, ਤਾਂ ਉਹ ਉਹਨਾਂ ਦੇ ਦੁਸ਼ਮਣਾਂ ਨਾਲ ਉਹਨਾਂ ਦਾ ਮੇਲ ਕਰਾਉਂਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.