20ਜੋ ਕੋਈ ਉਪਦੇਸ਼ ਨੂੰ ਮੰਨਦਾ ਹੈ ਉਹ ਖੁਸ਼ਹਾਲ ਹੁੰਦਾ ਹੈ, ਅਤੇ ਮੁਬਾਰਕ ਹੈ ਉਹ ਜੋ ਯਾਹਵੇਹ ਉੱਤੇ ਭਰੋਸਾ ਰੱਖਦਾ ਹੈ।
21ਬੁੱਧਵਾਨ ਦਿਲ ਸਮਝਦਾਰ ਕਹਾਉਂਦਾ ਹੈ, ਅਤੇ ਮਿੱਠਾ ਬੋਲਣ ਨਾਲ ਸਿਖਾਉਣ ਦੀ ਸ਼ਕਤੀ ਵਧ ਜਾਂਦੀ ਹੈ।
22ਬੁੱਧ ਸਮਝਦਾਰ ਲਈ ਜੀਵਨ ਦਾ ਸੋਤਾ ਹੈ, ਪਰ ਮੂਰਖਤਾ ਮੂਰਖਾਂ ਨੂੰ ਸਜ਼ਾ ਦਿੰਦੀ ਹੈ।
23ਬੁੱਧਵਾਨਾਂ ਦੇ ਦਿਲ ਆਪਣੇ ਮੂੰਹ ਨੂੰ ਸਮਝਦਾਰ ਬਣਾਉਂਦੇ ਹਨ, ਅਤੇ ਉਹਨਾਂ ਦੇ ਬੁੱਲ ਉਪਦੇਸ਼ ਦਿੰਦੇ ਹਨ।
24ਮਨਭਾਉਂਦੇ ਬਚਨ ਇੱਕ ਸ਼ਹਿਦ ਦਾ ਛੱਤਾ ਹੈ, ਆਤਮਾ ਲਈ ਮਿੱਠਾ ਅਤੇ ਹੱਡੀਆਂ ਨੂੰ ਚੰਗਾ ਕਰਦਾ ਹੈ।