ਕਹਾਉਤਾਂ 16

ਬੁੱਧਵਾਨਾਂ ਦੇ ਦਿਲ ਆਪਣੇ ਮੂੰਹ ਨੂੰ ਸਮਝਦਾਰ ਬਣਾਉਂਦੇ ਹਨ, ਅਤੇ ਉਹਨਾਂ ਦੇ ਬੁੱਲ ਉਪਦੇਸ਼ ਦਿੰਦੇ ਹਨ।

Proverbs 16:23 (UKJV) The heart of the wise teaches his mouth, and adds learning to his lips.

21ਬੁੱਧਵਾਨ ਦਿਲ ਸਮਝਦਾਰ ਕਹਾਉਂਦਾ ਹੈ, ਅਤੇ ਮਿੱਠਾ ਬੋਲਣ ਨਾਲ ਸਿਖਾਉਣ ਦੀ ਸ਼ਕਤੀ ਵਧ ਜਾਂਦੀ ਹੈ।

22ਬੁੱਧ ਸਮਝਦਾਰ ਲਈ ਜੀਵਨ ਦਾ ਸੋਤਾ ਹੈ, ਪਰ ਮੂਰਖਤਾ ਮੂਰਖਾਂ ਨੂੰ ਸਜ਼ਾ ਦਿੰਦੀ ਹੈ।

23ਬੁੱਧਵਾਨਾਂ ਦੇ ਦਿਲ ਆਪਣੇ ਮੂੰਹ ਨੂੰ ਸਮਝਦਾਰ ਬਣਾਉਂਦੇ ਹਨ, ਅਤੇ ਉਹਨਾਂ ਦੇ ਬੁੱਲ ਉਪਦੇਸ਼ ਦਿੰਦੇ ਹਨ।

24ਮਨਭਾਉਂਦੇ ਬਚਨ ਇੱਕ ਸ਼ਹਿਦ ਦਾ ਛੱਤਾ ਹੈ, ਆਤਮਾ ਲਈ ਮਿੱਠਾ ਅਤੇ ਹੱਡੀਆਂ ਨੂੰ ਚੰਗਾ ਕਰਦਾ ਹੈ।

25ਇੱਕ ਅਜਿਹਾ ਰਾਹ ਹੈ ਜੋ ਸਹੀ ਜਾਪਦਾ ਹੈ, ਪਰ ਅੰਤ ਵਿੱਚ ਉਹ ਮੌਤ ਵੱਲ ਲੈ ਜਾਂਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.